ਹਰਮੰਦਰ ਸਾਹਿਬ ਤੋਂ ਪ੍ਰਸਾਰਤ ਕੀਤੇ ਜਾਂਦੇ ਗੁਰਬਾਣੀ ਕੀਰਤਨ ਨੂੰ ਮੁਫ਼ਤ ਵਿਖਾਏ ਜਾਣ ਦੀ ਲੋੜ
Published : Mar 26, 2022, 12:23 am IST
Updated : Mar 26, 2022, 12:23 am IST
SHARE ARTICLE
image
image

ਹਰਮੰਦਰ ਸਾਹਿਬ ਤੋਂ ਪ੍ਰਸਾਰਤ ਕੀਤੇ ਜਾਂਦੇ ਗੁਰਬਾਣੀ ਕੀਰਤਨ ਨੂੰ ਮੁਫ਼ਤ ਵਿਖਾਏ ਜਾਣ ਦੀ ਲੋੜ

ਸਿੱਧੇ ਪ੍ਰਸਾਰਨ ਦਾ ਇਕ ਨਿਜੀ ਚੈਨਲ ਹਰ ਸਾਲ ਕਰ ਰਿਹੈ ਕਰੋੜਾਂ ਦੀ ਕਮਾਈ

ਸੰਗਰੂਰ, 25 ਮਾਰਚ (ਬਲਵਿੰਦਰ ਸਿੰਘ ਭੁੱਲਰ) : ਆਪਰੇਸ਼ਨ ਬਲਿਊ ਸਟਾਰ ਤੋਂ ਬਹੁਤ ਸਮਾਂ ਪਹਿਲਾਂ ਵੀ ਸੂਬਾ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਤੋਂ ਇਹ ਲਗਾਤਾਰ ਮੰਗ ਕਰਦੀ ਰਹੀ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸ਼ਰ ਤੋਂ ਸਵੇਰੇ ਸ਼ਾਮ ਹੁੰਦੀ ਗੁਰਬਾਣੀ ਗਾਇਨ, ਕਥਾ ਕੀਰਤਨ ਅਤੇ ਪਾਠ ਦਾ ਸਿੱਧਾ ਪ੍ਰਸਾਰਨ ਦੇਸ਼ ਦੇ ਆਲ ਇੰਡੀਆ ਰੇਡੀਉ ਤੋਂ ਸਮੁੱਚੀ ਦੁਨੀਆਂ ਵਿਚ ਕੀਤਾ ਜਾਵੇ। 
ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਭਾਰਤ ਸਰਕਾਰ ਨੇ ਸਿੱਖਾਂ ਨੂੰ ਖ਼ੁਸ਼ ਕਰਨ ਦੀ ਕਵਾਇਦ ਦੌਰਾਨ ਹਰਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ 1984 ਦੌਰਾਨ ਸ਼ੁਰੂ ਕੀਤਾ ਜੋ ਹੁਣ 35 ਸਾਲਾਂ ਤੋਂ ਨਿਰੰਤਰ ਚਲ ਰਿਹਾ ਹੈ। ਜਦੋਂ ਕੁੱਝ ਸਮੇਂ ਬਾਅਦ ਟੈਲੀਵੀਜ਼ਨ ਚਲ ਪਏ ਤਾਂ ਪੰਜਾਬ ਦੇ ਲੋਕ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੀ ਮੰਗ ਟੈਲੀਵੀਜ਼ਨ ’ਤੇ ਚਲਾਉਣ ਲਈ ਕਹਿਣ ਲੱਗੇ ਅਤੇ ਇਸੇ ਦੌਰਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਲ 2000 ਵਿਚ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਪੀ.ਟੀ.ਸੀ.ਨਾਲ ਸਮਝੌਤਾ ਕਰ ਲਿਆ ਜੋ ਕਿ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਪਣੀ ਨਿਜੀ ਕੰਪਨੀ ਹੈ। 
ਲੋਕਾਂ ਦੇ ਘਰਾਂ ਵਿਚ ਡਿਸ਼ ਅਤੇ ਕੇਬਲ ਨੈਟਵਰਕ ਰਾਹੀਂ ਹਰਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਨ ਵੇਖਣਾ ਬਹੁਤ ਮਹਿੰਗਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਹੋਰ ਬਹੁਤ ਸਾਰੀਆਂ ਟੈਲੀਵੀਜ਼ਨ ਕੰਪਨੀਆਂ ਨੇ ਵੀ ਇਸ ਪ੍ਰਸਾਰਨ ਲਈ ਆਪੋ ਅਪਣੀਆਂ ਕੁਟੇਸ਼ਨਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਭੇਜੀਆਂ ਹਨ ਜਦ ਕਿ ਵਿਦੇਸ਼ਾ ਵਿਚ ਵਸਦੀਆਂ ਸਿੱਖਾਂ ਦੀਆਂ ਤਕਰੀਬਨ ਇਕ ਦਰਜਨ ਤੋਂ ਵਧ ਸੰਸਥਾਵਾਂ ਨੇ ਹਰਮੰਦਰ ਸਾਹਿਬ ਤੋਂ ਮੁਫ਼ਤ ਪ੍ਰਸਾਰਨ ਦੀ ਗੱਲ ਵੀ ਕੀਤੀ ਹੈ ਪਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਨੂੰ ਲੈ ਕੇ ਹਮੇਸ਼ਾ ਇਕੋ ਉੱਤਰ ਦਿੰਦੀ ਆ ਰਹੀ ਹੈ ਕਿ ਸਾਡਾ ਪੀਟੀਸੀ ਨਾਲ ਪੱਕਾ ਸਮਝੌਤਾ ਹੈ ਜਿਹੜਾ ਅਸੀਂ ਕਿਸੇ ਵੀ ਕੀਮਤ ਤੇ ਤੋੜ੍ਹ ਨਹੀਂ ਸਕਦੇ ਕਿਉਂਕਿ ਸੁਖਬੀਰ ਬਾਦਲ ਦੀ ਕੰਪਨੀ ਨੂੰ ਕਮੇਟੀ ਵਲੋਂ ਸਿੱਧੇ ਪ੍ਰਸਾਰਨ ਦਾ ਵਿਸ਼ੇਸ਼ ਅਧਿਕਾਰ ਅਤੇ ਇਕਰਾਰਨਾਮਾ ਲਿਖਤੀ ਰੂਪ ਵਿਚ ਕੀਤਾ ਗਿਆ ਹੈ ਜਿਸ ਰਾਹੀਂ ਇਹ ਪ੍ਰਵਾਰ ਹਰ ਸਾਲਾ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ ਅਤੇ ਇਸ ਪ੍ਰਵਾਰ ਦੀ ਜਵਾਬਦੇਹੀ ਕਿਸੇ ਨੇ ਵੀ ਤੈਅ ਨਹੀਂ ਕੀਤੀ। 
ਪੰਜਾਬ ਦੇ ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਹਰਮੰਦਰ ਸਾਹਿਬ ਤੋਂ ਪ੍ਰਸਾਰਤ ਕੀਤੇ ਜਾਂਦੇ ਸਿੱਧੇ ਪ੍ਰਸਾਰਨ ਨੂੰ ਡਿਸ਼ ਅਤੇ ਕੇਬਲ ਨੈਟਵਰਕ ਦੇ ਜ਼ਰੀਏ ਮੁਫ਼ਤ ਵਿਖਾਇਆ ਜਾਵੇ ਕਿਉਂਕਿ ਇਹ ਸਿੱਖਾਂ ਦੀ ਸਾਂਝੀ ਸੰਸਥਾ ਹੈ ਜਿਸ ਦਾ ਅਪਣਾ ਕਰੋੜਾਂ ਅਰਬਾਂ ਰੁਪਏ ਦਾ ਬਜਟ ਹੈ। ਲੋਕਾਂ ਨੇ ਆਪ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਹ ਮਸਲਾ ਗੰਭੀਰਤਾ ਨਾਲ ਵਿਚਾਰੇ। ਜਿਸ ਨਾਲ ਗੁਰੂ ਘਰ ਦਾ ਕਰੋੜਾਂ ਰੁਪਏ ਦਾ ਸਰਮਾਇਆ ਬਚਾਇਆ ਜਾ ਸਕੇ ।
ਫੋਟੋ 25-2

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement