
ਉਕਤ ਗੁਬਾਰੇ 'ਤੇ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ ਹੋਇਆ ਸੀ 'ਆਈ ਲਵ ਯੂ ਪਾਕਿਸਤਾਨ'
ਖ਼ੁਰਦਪੁਰ : ਆਦਮਪੁਰ ਦੇ ਨੇੜਲੇ ਪਿੰਡ ਖ਼ੁਰਦਪੁਰ ਦੇ ਖੇਤਾਂ ਵਿਚ ਇਕ ਪਾਕਿਸਤਾਨੀ ਗੁਬਾਰਾ ਮਿਲਣ 'ਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਕ ਮੀਡੀਆ ਕਰਮੀ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ ਜਿਸ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
photo
ਜਾਣਕਾਰੀ ਅਨੁਸਾਰ ਖ਼ੁਰਦਪੁਰ ਦੇ ਖੇਤਾਂ ਵਿਚ ਇਕ ਗੁਬਾਰਾ ਨਾਮਕ ਚੀਜ਼ ਦੀ ਜਾਣਕਾਰੀ ਮਿਲੀ ਜਿਸ 'ਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਇਕ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਦੋਵੇਂ ਪਾਸੇ ਤੋਂ ਬੰਨ੍ਹ ਕੇ ਉਸ ਵਿਚ ਗੈਸ ਭਰੀ ਹੋਈ ਸੀ ਅਤੇ ਇਸ ਦੇ ਦੋਵੇਂ ਪਾਸੇ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ 'ਆਈ ਲਵ ਯੂ ਪਾਕਿਸਤਾਨ' ਲਿਖਿਆ ਹੋਇਆ ਸੀ।
photo
ਉਨ੍ਹਾਂ ਦੱਸਿਆ ਕਿ ਇਹ ਗੁਬਾਰਾ ਨਾਮਕ ਚੀਜ਼ 2 ਫੁੱਟ ਦੇ ਕਰੀਬ ਲੰਬੀ ਸੀ। ਆਦਮਪੁਰ ਪੁਲਿਸ ਨੇ ਉਕਤ ਗੁਬਾਰਾਨੁਮਾਂ ਚੀਜ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।