
ਵਿੱਤ ਮੰਤਰੀ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਮਿਸਾਲੀ ਸਜ਼ਾਵਾਂ ਦੇਣ ਦੀ ਚਿਤਾਵਨੀ ਦਿਤੀ
ਦਿੜ੍ਹਬਾ/ਛਾਜਲੀ, 24 ਮਾਰਚ (ਕੁਲਵਿੰਦਰ ਸਿੰਘ ਰਿੰਕਾ, ਚਮਕੌਰ ਸਿੰਘ ਖਾਨਪੁਰ ਫਕੀਰਾਂ) : ਅੱਜ ਦਿੜ੍ਹਬਾ ਦੇ ਅਟਵਾਲ ਮੈਰਿਜ ਪੈਲੇਸ ਵਿਖੇ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨੇ ਧਨਵਾਦੀ ਦੌਰਾ ਕੀਤਾ | ਇਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ | ਭਿ੍ਸ਼ਟਾਚਾਰ ਜਿਹੀਆਂ ਨਾਮੁਰਾਦ ਜਿਹੀਆਂ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ | ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਖ਼ਤ ਮਿਸਾਲੀ ਸਜ਼ਾਵਾਂ ਦਿਤੀਆਂ ਜਾਣਗੀਆਂ |
ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਜਝਾਰੂ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ | ਲੋਕਾਂ ਨੇ ਉਨ੍ਹਾਂ ਨੂੰ ਅਪਣੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਮੰਗ ਪੱਤਰ ਦਿਤੇ |
ਇਸ ਮੌਕੇ ਉਨ੍ਹਾਂ ਨਾਲ ਹਲਕਾ ਦਿੜ੍ਹਬਾ ਤੋਂ ਆਪ ਆਗੂ ਬਿੱਟੂ ਸਿੰਘ, ਸ਼ਰਮਾ ਦਿੜ੍ਹਬਾ, ਕਾਕਾ ਘਨੋੜ, ਪਿੰਡ ਮੈਦੇਵਾਸ ਤੋਂ ਸਰਪੰਚ ਸਤਨਾਮ ਸਿੰਘ, ਪ੍ਰਧਾਨ ਆਪ ਛਾਜਲੀ ਗੁਰਬਿਆਸ ਸਿੰਘ ਖੰਗੂੜਾ, ਸਤਗੁਰ ਸਿੰਘ ਪੂਨੀਆ, ਸੀਨੀਅਰ ਆਪ ਆਗੂ ਹਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਪੰਚ ਜੱਗਾ ਸਿੰਘ ਪੂਨੀਆ, ਲਾਡੀ ਧਾਲੀਵਾਲ, ਮੇਜਰ ਸਿੰਘ ਧਾਲੀਵਾਲ ਪ੍ਰਧਾਨ ਕੋਅਪਰੇਟਿਵ ਸੁਸਾਇਟੀ, ਮਨਜੀਤ ਸਿੰਘ ਵਾਰੀਆ, ਜਗਪਾਲ ਸਿੰਘ ਖੰਗੂੜਾ, ਦੀਪ ਕੰਬੋਜ, ਡਾਕਟਰ ਇੰਦਰਜੀਤ ਸਿੰਘ, ਬਲਵੰਤ ਸਮਰਾਓ, ਪੱਪੀ ਪੰਡਤ, ਚਮਕੌਰ ਸਿੰਘ, ਗੋਲਡੀ ਖੰਗੂੜਾ, ਸਤਗੁਰ ਲਾਹੜ, ਸੱਤੀ ਨੰਬਰਦਾਰ, ਕਾਲਾ ਲਾਹੜ, ਉਗਰਾਹਾਂ ਗਰੁੱਪ ਜੋਡੀਅਰ ਉਗਰਾਹਾਂ, ਰਾਜੂ ਸਟੂਡੀਉ, ਭਿੰਦਰ ਸਿੰਘ, ਚਰਨੀ ਸਿੰਘ ਉਗਰਾਹਾਂ, ਧਰਮਗੜ੍ਹ ਤੋਂ ਗੁਰਜੀਤ ਸਿੰਘ ਲਾਟਕ, ਜੰਟਾ ਸਿੰਘ, ਸੰਗਤੀਵਾਲਾ ਤੋਂ ਗੁਰਜੰਟ ਸਿੰਘ, ਦਰਸ਼ਨ ਸਿੰਘ ਵਪਾਰੀ, ਜੋਗਿੰਦਰ ਸਿੰਘ ਫ਼ੌਜੀ, ਜਗਦੇਵ ਸਿੰਘ, ਡਾਕਟਰ ਅਜੈਬ ਸਿੰਘ, ਗੁਰਪਾਲ ਸਿੰਘ, ਜਸਪਾਲ ਸਿੰਘ ਗੋਗੀ, ਰੁਲਦੂ ਸਿੰਘ ਮੈਂਬਰ, ਗੋਲਡੀ ਸਿੰਘ, ਰਾਮ ਸਿੰਘ ਆਦਿ ਮੌਜੂਦ ਸਨ |
ਫੋਟੋ 25-12