
ਗੁਜਰਾਤ ਦੇ ਅਹਿਮਦਾਬਾਦ ਤੋਂ ਕਸ਼ਮੀਰ ਜਾ ਰਿਹਾ ਸੀ ਟਰੱਕ
ਫਾਜ਼ਿਲਕਾ: ਜਲਾਲਾਬਾਦ-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਮਹਿਮੂਜੋਈਆਂ ਟੋਲ ਪਲਾਜ਼ਾ ਨੇੜੇ ਟਮਾਟਰਾਂ ਨਾਲ ਭਰਿਆ ਟਰੱਕ ਪਲਟ ਗਿਆ। ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਜ਼ਖ਼ਮੀ ਹੋ ਗਏ। ਸੜਕ 'ਤੇ ਆ ਰਹੇ ਅਵਾਰਾ ਪਸ਼ੂਆਂ ਤੋਂ ਉਸ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ।
ਟਮਾਟਰਾਂ ਨਾਲ ਭਰਿਆ ਟਰੱਕ ਗੁਜਰਾਤ ਦੇ ਅਹਿਮਦਾਬਾਦ ਤੋਂ ਕਸ਼ਮੀਰ ਜਾ ਰਿਹਾ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਨਾਲ ਨਜਿੱਠਿਆ ਜਾਵੇ। ਹਰ ਰੋਜ਼ ਹਾਦਸੇ ਵਾਪਰ ਰਹੇ ਹਨ।