
Jagraon ASI Death News: ਡਿਊਟੀ 'ਤੇ ਜਾਂਦੇ ਸਮੇਂ ਦਰੱਖਤ ਨਾਲ ਟਕਰਾਈ ਕਾਰ
ASI Death in Jagraon News in punjabi : ਜਗਰਾਉਂ ਦੇ ਸਿੱਧਵਾਂ ਬੇਟ ਥਾਣੇ ਵਿਚ ਤਾਇਨਾਤ ਇਕ ਏਐਸਆਈ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਦੌਰਾਨ ਛੁੱਟੀ ਦੇ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏ.ਐਸ.ਆਈ ਨਸੀਬ ਚੰਦ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Gurdaspur Accident News: ਗੁਰਦਾਸਪੁਰ 'ਚ ਵੱਡੀ ਵਾਰਦਾਤ, ਭਰੇ ਬਾਜ਼ਾਰ ਵਿਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਏ.ਐਸ.ਆਈ ਨਸੀਬ ਚੰਦ ਆਪਣੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਡਿਊਟੀ ਦੌਰਾਨ ਸਿੱਧਵਾਂ ਬੇਟ ਤੋਂ ਜਗਰਾਉਂ ਵੱਲ ਆ ਰਹੇ ਸਨ ਪਰ ਅੱਗੇ ਇੱਕ ਪੁਆਇੰਟ 'ਤੇ ਉਸ ਦੀਆਂ ਅੱਖਾਂ 'ਚ ਰੋਸ਼ਨੀ ਹੋਣ ਪੈਣ ਕਾਰਨ ਕਾਰ 'ਤੇ ਕਾਬੂ ਨਹੀਂ ਰੱਖ ਸਕਿਆ।
ਇਹ ਵੀ ਪੜ੍ਹੋ: Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
ਜਿਸ ਕਾਰਨ ਗੱਡੀ ਸਿੱਧੀ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਏ.ਐਸ.ਆਈ ਨਸੀਬ ਚੰਦ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਕਲਿਆਣੀ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਜਦਕਿ ਪੁਲਿਸ ਕਰਮਚਾਰੀ ਦੀਪਕ ਕੁਮਾਰ ਅਤੇ ਨਿਸ਼ਾਨ ਸਿੰਘ ਨੂੰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ
(For more news apart from 'ASI Death in Jagraon News in punjabi ' stay tuned to Rozana Spokesman)