Moga News : ਮੋਗਾ CIA ਸਟਾਫ਼ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ  

By : BALJINDERK

Published : Mar 26, 2025, 4:34 pm IST
Updated : Mar 26, 2025, 4:34 pm IST
SHARE ARTICLE
ਮੋਗਾ CIA ਸਟਾਫ਼ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ  
ਮੋਗਾ CIA ਸਟਾਫ਼ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ  

Moga News : 1 ਕਿਲੋ 500 ਗ੍ਰਾਮ ਅਫ਼ੀਮ ਸਮੇਤ 01 ਸਮੱਗਲਰ ਨੂੰ ਕੀਤਾ ਕਾਬੂ

Moga News in Punjabi : ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਵੱਲੋਂ 1 ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 1 ਕਿਲੋ 500 ਗ੍ਰਾਮ ਅਫ਼ੀਮ ਬਰਾਮਦ ਕੀਤੀ। ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਮੋਗਾ CIA ਸਟਾਫ਼ ਮੋਗਾ ਸਮੇਤ ਪੁਲਿਸ ਪੁਲਿਸ ਪਾਰਟੀ ਪੁਲ ਸੇਮ ਨਾਲਾ ਲਿੰਕ ਰੋਡ ਪਿੰਡ ਚੁਗਾਵਾਂ ਸ਼ੱਕੀ ਵਿਅਕਤੀ ਅਤੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਹਰਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਜੰਡਵਾਲਾ ਖਰਤਾ ਜ਼ਿਲ੍ਹਾ ਫ਼ਾਜ਼ਿਲਕਾ ਜੋ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਇਹ ਅਫ਼ੀਮ ਲੈ ਕੇ ਮੋਗਾ ਵਿਖੇ ਆਇਆ ਹੋਇਆ ਹੈ ਅਤੇ ਇਸ ਸਮੇਂ ਮੇਨ ਜੀ.ਟੀ ਰੋਡ ਮੋਗਾ ਲੁਧਿਆਣਾ ਤੋ ਪਿੰਡ ਰੋਲੀ ਨੂੰ ਜਾਂਦੀ ਲਿੰਕ ਰੋਡ ’ਤੇ ਖੜ੍ਹਾ ਅਫ਼ੀਮ ਅੱਗੇ ਸਪਲਾਈ ਕਰਨ ਲਈ ਆਪਣੇ ਗਾਹਕੲਾਂ ਦੀ ਉਡੀਕ ਕਰ ਰਿਹਾ ਹੈ।

1

ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਹਰਪ੍ਰੀਤ ਸਿੰਘ ਉਕਤ ਆਪ ਦੇ ਅਫੀਮ ਸਮੇਤ ਕਾਬੂ ਆ ਸਕਦਾ ਹੈ। ਜਿਸ ’ਤੇ ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਕਰ ਕੇ ASI ਜਰਨੈਲ ਸਿੰਘ ਮੋਗਾ ਨੇ ਸਮੇਤ ਸਾਥੀ ਕਰਮਚਾਰੀਆ ਦੇ ਮੁੱਖਬਰ ਵੱਲੋਂ ਦੱਸੀ ਜਗ੍ਹਾ ਮੋੜ ਲਿੰਕ ਰੋਡ ਪਿੰਡ ਰੋਲੀ ਮੇਨ ਜੀ.ਟੀ ਰੋਡ ਮੋਗਾ ਲੁਧਿਆਣਾ ਰੇਡ ਕਰ ਕੇ ਦੋਸੀ ਹਰਪ੍ਰੀਤ ਸਿੰਘ ਉਕਤ ਨੂੰ ਕਾਬੂ ਕਰਕੇ ਇਸ ਦੇ ਕਬਜਾ ’ਚੋਂ 1 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਕੀਤੀ। ਇਸ ਖਿਲਾਫ਼ ਮੁਕੱਦਮਾ ਨੰਬਰ:30 ਮਿਤੀ 25-03-2025 ਅ/ਧ 18/61/85 NDPS Act ਥਾਣਾ ਮੈਹਿਣਾ ਦਰਜ ਰਜਿਸਟਰ ਕਰ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ। ਅੱਜ ਹਰਪ੍ਰੀਤ ਸਿੰਘ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੇ ਫਾਰਵਾਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

(For more news apart from CIA staff in Moga arrested 1 smuggler with 01 kg 500 grams of opium News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement