ਬਜਟ ਪੇਸ਼ ਕਰਨ ਉਪਰੰਤ ਅਕਾਲੀਆਂ ਤੇ ਕਾਂਗਰਸ ’ਤੇ ਵਰ੍ਹੇ ਹਰਪਾਲ ਚੀਮਾ

By : JUJHAR

Published : Mar 26, 2025, 2:34 pm IST
Updated : Mar 26, 2025, 2:34 pm IST
SHARE ARTICLE
Harpal Cheema lashes out at Akalis and Congress after presenting budget
Harpal Cheema lashes out at Akalis and Congress after presenting budget

ਕਿਹਾ, ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਦੀ ਸਰਕਾਰਾਂ ਸਮੇਂ ਪਰਿਵਾਰਵਾਦ ਭਾਰੂ ਸੀ

ਬਜਟ 2025-26 ਪੇਸ਼ ਕਰਨ ਉਪਰੰਤ ‘ਆਪ’ ਨੇ ਕਾਨਫ਼ਰੰਸ ਕੀਤੀ। ਜਿਸ ਵਿਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ 2002 ਤੋਂ 2022 ਤਕ ਅਕਾਲੀਆਂ ਤੇ ਕਾਂਗਰਸ ਦੀ ਸਰਕਾਰ ਰਹੀ। ਜਿਸ ਦੌਰਾਨ ਦੋ ਵਾਰ ਅਕਾਲੀ ਬੀਜੇਪੇ ਤੇ ਦੋ ਵਾਰ  ਕਾਂਗਰਸ ਦੀ ਸਰਕਾਰ ਰਹੀ।

ਇਨ੍ਹਾਂ ਦੋ ਦਹਾਕਿਆਂ ਦੌਰਾਨ ਨਾ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਮੁਲਾਜ਼ਮਾਂ ਦੀ ਰੋਡਮੈਪਸੀ ਬਲਕਿ ਪੰਜਾਬ ਵਿਚ ਮਾਫ਼ੀਆ ਦੀ ਸ਼ੁਰੂਆਤ ਤੇ ਪੰਜਾਬ ਨੂੰ ਬਰਬਾਦ ਕਰਨ ਦੀ ਸ਼ੁਰੂਆਤ ਅਕਾਲੀਦਲ ਤੇ ਬੀਜੇਪੀ ਦੀ ਸਰਕਾਰ ਸਮੇਂ ਹੋਈ। ਪੰਜਾਬ ਵਿਚ ਚਿੱਟੇ ਦਾ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਲਈ ਪੰਜਾਬ ਲਈ ਬਹੁਤ ਵੱਡੀ ਸਾਜਿਸ਼ ਅਕਾਲੀਦਲ ਤੇ ਬੀਜੇਪੀ ਘੜੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਿੱਟੇ ਨਾਂ ਦਾ ਸ਼ਬਦ ਪਹਿਲੀ ਵਾਰ ਅਕਾਲੀਦਲ ਦੀ ਸਰਕਾਰ ’ਚ ਮਿਲਿਆ। ਅਕਾਲੀਆਂ ਦੀ ਸਰਕਾਰ ਵਿਚ ਪੰਜਾਬ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਪਤਾ ਲਗਿਆ ਕਿ ਚਿੱਟਾ ਨਾਂ ਦਾ ਵੀ ਨਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ 2017 ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਸਾਡੇ ਧਾਰਮਕ ਗ੍ਰੰਥ ਨਹੀਂ ਬਖ਼ਸਿਆ।  

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਮੱਥੇ ਨੂੰ ਲਗਾ ਕੇ ਕਿਹਾ ਸੀ ਕਿ ਮੈਂ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਾਂਗਾ। 2017 ਤੋਂ ਪਹਿਲਾਂ ਪੰਜਾਬ ਵਿਚ ਜੋ ਸਾਜਿਸ਼ ਅਕਾਲੀ ਬੀਜੇਪੀ ਨੇ ਰਚੀ ਸੀ ਉਸ ’ਤੇ ਕਾਂਗਰਸ ਸਰਕਾਰ ਨੇ ਪਹਿਰਾ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਹ ਸੱਚ ਹੈ।

photo

ਉਨ੍ਹਾਂ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਸੀਂ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਤੇ ਨਸ਼ਾਖੋਰਾਂ ’ਤੇ ਕੀਤਾ। ਜਦੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਪਹਿਲੀ ਵਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਕੈਬਨਿਟ ਨੇ 30,000 ਨੌਕਰੀਆਂ ਕੱਢੀਆਂ। ਇਹ ਮੁਹਿੰਮ ਅੱਜ ਵੀ ਜਾਰੀ ਹੈ ਤੇ ਅਸੀਂ ਹੁਣ ਤਕ ਪੰਜਾਬ ਵਿਚ 50,000 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ ਤੇ ਪੰਜਾਬ ਤਰੱਕੀ ਦੇ ਰਾਹ ’ਤੇ ਚੱਲ ਪਿਆ।

ਪਰ ਪੰਜਾਬ ਨੂੰ ਬਰਬਾਦ ਕਰਨ ਤੇ ਉਜਾੜਨ ਦੀ ਨੀਂਹ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਨੇ ਰੱਖੀ। ਪਰ ਅਸੀਂ ਪੰਜਾਬ ਨੂੰ ਵਸਦਾ ਪੰਜਾਬ ਬਣਾ ਦਿਤਾ ਹੈ, ਜਿਸ ਪੰਜਾਬ ਨੂੰ ਵਿਦੇਸ਼ਾਂ ਵਿਚ ਲੋਕ ਕਹਿੰਦੇ ਸਨ ਕਿ ਪੰਜਾਬ ਨੰਬਰ 1 ਸੂਬਾ ਹੈ। ਜਿਸ ਪੰਜਾਬ ਨੂੰ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਸਰਕਾਰ ਸਮੇਂ ਉੱਜੜਦਾ ਪੰਜਾਬ ਬਣਾ ਦਿਤਾ ਸੀ। ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਦੀ ਸਰਕਾਰਾਂ ਸਮੇਂ ਪਰਿਵਾਰਵਾਦ ਭਾਰੂ ਸੀ।

ਪਰਿਵਾਰਾਂ ਵਿਚ ਹੀ ਨੌਕਰੀਆਂ ਵੰਡੀਆਂ ਜਾਂਦੀਆਂ ਸਨ। ਤੁਸੀਂ ਸਾਰੇ ਗਵਾਹ ਹੋ ਕਾਂਗਰਸ ਸਰਕਾਰ ਸਮੇਂ ਕਾਂਗਰਸੀਆਂ ਨੇ ਆਪਣੇ ਚਹੇਤੇ ਇੰਸਪੈਕਟਰ ਤੇ ਕੈਬਨਿਟ ਵਿਚ ਲਗਾਏ ਸਨ। ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਆਪਣੀਆਂ ਪਾਰਟੀਆਂ ਬਰਬਾਦ ਕਰ ਦਿਤੀਆਂ, ਉਹ ਅੱਜ ਵੀ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਹਨ। ਪਰ ‘ਆਪ’ ਸਰਕਾਰ ਨੇ ਪਰਿਵਾਰਵਾਦ ਖ਼ਤਮ ਕੀਤਾ। ਇਸੇ ਕਰਕੇ ਅਸੀਂ ਆਪਣੇ ਬਜਟ ਦਾ ਥੀਮ ਵੀ ਬਦਲਦਾ ਪੰਜਾਬ ਰੱਖਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement