
Mohali News : ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕੋਰਟ ’ਚ ਕੀਤਾ ਪੇਸ਼
Mohali News in Punjabi : ਮੋਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਅੱਜ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 21 ਮਾਰਚ ਨੂੰ ਜ਼ੀਰਕਪੁਰ ’ਚ ਇੱਕ ਪ੍ਰਾਈਵੇਟ ਸੁਸਾਇਟੀ ’ਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਲਵਿਸ਼ ਗਰੋਵਰ ਜਿਸ ’ਤੇ ਪਹਿਲਾਂ ਵੀ 10 ਦੇ ਕਰੀਬ ਪਰਚੇ ਦਰਜ ਹਨ। ਜਦੋਂ ਪੁਲਿਸ ਨੇ ਉਸ ਨੂੰ ਸਿਲੰਡਰ ਕਰਨ ਨੂੰ ਕਿਹਾ ਤਾਂ ਉਸ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ ਸੀ। ਜਵਾਬੀ ਕਾਰਵਾਈ ਵਿੱਚ ਲਵਿਸ਼ ਗਰੋਵਰ ਦੇ ਪੈਰ ’ਚ ਗੋਲੀ ਵੱਜੀ ਸੀ ਅਤੇ ਉਹ ਜ਼ਖ਼ਮੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਢਲੀ ਪੁੱਛਗਿੱਛ ’ਚ ਪੁਲਿਸ ਨੂੰ ਮੁਲਜ਼ਮਾਂ ਕੋਲੋਂ 2 ਪਿਸਤੌਲ ਅਤੇ ਅਫ਼ੀਮ, 2 ਲੱਖ 50 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਸਦਾ ਸਾਥੀ ਗੁਰਪ੍ਰੀਤ ਜੋ ਕਿ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਦੋਨਾਂ ਨੂੰ ਗ੍ਰਿਫਤਾਰ ਕਰ ਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ।
(For more news apart from Mohali Police achieves major success after Luvish Grover encounter in Zirakpur News in Punjabi, stay tuned to Rozana Spokesman)