
Punjab Budget 2025-26 ਇਹ ਬਜਟ ਇਸ ਵਾਰ 2 ਲੱਖ 15 ਹਜ਼ਾਰ ਕਰੋੜ ਦਾ ਹੋਵੇਗਾ
ਚੰਡੀਗੜ੍ਹ, (ਭੁੱਲਰ): ਪੰਜਾਬ ਦਾ 2025-26 ਦਾ ਨਵਾਂ ਬਜਟ 26 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਇਹ ਬਜਟ ਇਸ ਵਾਰ ਵੀ ਪਿਛਲੇ ਬਜਟਾਂ ਵਾਂਗ ਟੈਕਸ ਮੁਕਤ ਹੋਏਗਾ।
ਇਸ ਵਿਚ ਲੋਕਾਂ ਨੂੰ ਕੱੁਝ ਰਾਹਤਾਂ ਵੀ ਮਿਲ ਸਕਦੀਆਂ ਹਨ। ਇਹ ਬਜਟ ਇਸ ਵਾਰ 2 ਲੱਖ 15 ਹਜ਼ਾਰ ਕਰੋੜ ਦਾ ਹੋਵੇਗਾ ਜਦਕਿ ਪਿਛਲੇ ਬਜਟ 2 ਲੱਖ 4 ਹਜ਼ਾਰ ਕਰੋੜ ਦਾ ਸੀ। ਪੇਸ਼ ਕੀਤਾ ਜਾਣ ਵਾਲਾ ਬਜਟ ਖੇਤੀ, ਉਦਯੋਗ, ਰੁਜ਼ਗਾਰ ਤੇ ਕੇਂਦਰਤ ਹੋਵੇਗਾ।
ਕਈ ਨਵੀਆਂ ਸਕੀਮਾਂ ਦਾ ਐਲਾਨ ਵੀ ਹੋ ਸਕਦਾ ਹੈ। 26 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾ ਸਵੇਰੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੈਬਨਿਟ ਮੀਟਿੰਗ ਵੀ ਰੱਖੀ ਗਈ ਹੈ।