Punjab News : ਸਰਕਾਰ ਸਾਨੂੰ ਆਪਣੇ ਘਰ ‘ਚ ਬੈਠ ਕੇ ਵੀ ਆਪਣਾ ਦੁੱਖ ਨਹੀਂ ਰੋਣ ਦੇ ਰਹੀ-ਗੁਰਪਿੰਦਰ ਸਿੰਘ ਡੱਲੇਵਾਲ

By : BALJINDERK

Published : Mar 26, 2025, 4:47 pm IST
Updated : Mar 26, 2025, 4:47 pm IST
SHARE ARTICLE
ਗੁਰਪਿੰਦਰ ਸਿੰਘ ਡੱਲੇਵਾਲਾ
ਗੁਰਪਿੰਦਰ ਸਿੰਘ ਡੱਲੇਵਾਲਾ

Punjab News : ਪਿੰਡ ਪੱਧਰ ’ਤੇ ਲੱਗੇ ਮੋਰਚੇ ’ਚ ਆਉਣ ਵਾਲੇ ਕਿਸਾਨਾਂ ਦੀ ਪੁਲਿਸ ਧਰਪਕੜ ਕਰ ਰਹੀ ਹੈ-ਗੁਰਪਿੰਦਰ ਸਿੰਘ ਡੱਲੇਵਾਲ

Punjab News in Punjabi : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲਾ ਵਿਚ ਚੱਲ ਰਿਹਾ ਕਿਸਾਨ ਮੋਰਚਾ ਅੱਜ ਚੌਥੇ ਦਿਨ ਵਿਚ ਸ਼ਾਮਲ ਹੋ ਗਿਆ, ਬੀਤੇ ਕੱਲ੍ਹ ਦੀ ਤਰ੍ਹਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਆਉਣ ਵਾਲੇ ਸਾਰੇ ਰਾਹਾਂ ’ਤੇ ਸਖ਼ਤ ਪਹਿਰੇਬੰਦੀ ਕੀਤੀ ਗਈ ਅਤੇ ਬਾਹਰਲੇ ਇਲਾਕੇ ਤੋਂ ਆਂਉਣ ਵਾਲੇ ਕਿਸਾਨਾਂ ਦੀ ਚੈਕਿਗ ਕੀਤੀ ਗਈ।  ਪਿੰਡ ਡੱਲੇਵਾਲਾ ਵਿਚ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਣ ਵਾਲੇ ਕਈ ਕਿਸਾਨ ਆਗੂਆਂ ਨੂੰ ਅੱਜ ਪੁਲਿਸ ਵੱਲੋਂ ਡਿਟੇਨ ਕੀਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਸਭ ਵਿਚਾਲੇ ਪਿੰਡ ਵਿਚ ਹੀ ਮੋਰਚਾ ਚਲਾ ਰਹੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਦੇ ਪੁੱਤਰ ਗੁਰਪਿੰਦਰ ਡੱਲੇਵਾਲਾ ਨੇ ਪੰਜਾਬ ਸਰਕਾਰ ਤੇ ਅਤੇ ਪੁਲਿਸ ਪ੍ਰਸ਼ਾਂਸਨ ਤੇ ਵੱਡੇ ਇਲਜਾਮ ਲਗਾਉਂਦਿਆ ਕਿਹਾ ਕਿ ਉਹਨਾਂ ਨੂੰ ਆਪਣੇ ਘਰ ’ਚ ਵੀ ਆਪਣੀ ਗੱਲ ਨਹੀਂ ਰੱਖਣ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਨਾਂ ਤਾਂ ਅਸੀਂ ਕੋਈ ਸੜਕ ਰੋਕੀ ਹੈ, ਨਾਂ ਅਸੀਂ ਕਿਸੇ ਰੇਲਵੇ ਲਾਇਨ ਤੇ ਬੈਠੇ ਹਾਂ, ਨਾਂ ਹੀ ਕਿਸੇ ਰਾਹਗੀਰ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਵਿਚ ਪਿੰਡ ਵਿਚ ਵੀ ਧਰਨਾਂ ਪ੍ਰਦਰਸ਼ਨ ਨਹੀਂ ਕਰਨ ਦੇ ਰਿਹਾ। ਉਹਨਾਂ ਕਿਹਾ ਕਿ ਪਿੰਡ ਦੇ ਚਾਰ ਚੁਫੇਰੇ ਪੁਲਿਸ ਨੇ ਘੇਰੇਬੰਦੀ ਕੀਤੀ ਹੋਈ ਹੈ ਕਿਸੇ ਵੀ ਕਿਸਾਨ ਨੂੰ ਧਰਨੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਆਗੂਆਂ ਨੂੰ ਫੜ੍ਹਿਆ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨਾਲ ਅਜਿਹਾ ਸਲੂਕ ਕਰ ਰਹੀ ਹੈ ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਵਾਸੀ ਹੋਣ, ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲਾ ਨਾਲ ਪਰਿਵਾਰਕ ਤੌਰ ’ਤੇ ਉਹਨਾਂ ਦੀ ਗੱਲ 8-9 ਮਾਰਚ ਨੂੰ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੀ ਡੱਲੇਵਾਲਾ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਹੋਈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲਾ ਨਾਲ ਮਿਲਵਾਉਣ ਦੀ ਗੱਲ ਕਰ ਰਿਹਾ ਹੈ ਪਰ ਅਸੀਂ ਤਾਂ ਮਿਲਣ ਦੀ ਕੋਈ ਮੰਗ ਹੀ ਨਹੀਂ ਰੱਖੀ। ਉਹਨਾਂ ਕਿਹਾ ਕਿ ਸਾਡੀ ਅਤੇ ਸਾਡੇ ਨੇਤਾ ਦੀ ਸਭ ਤੋਂ ਪਹਿਲਾਂ ਹੁਣ ਇਹੀ ਮੰਗ ਹੈ ਕਿ ਡਿਟੇਨ ਕੀਤੇ ਗਏ ਸਾਰੇ ਕਿਸਾਨ ਨੇਤਾ ਰਿਹਾਅ ਕੀਤੇ ਜਾਣ ਜਦ ਤੱਕ ਕਿਸਾਨ ਰਿਹਾਅ ਨਹੀਂ ਹੁੰਦੇ ਡੱਲੇਵਾਲਾ ਸਾਹਿਬ ਇਕ ਬੂੰਦ ਵੀ ਪਾਣੀ ਨਹੀਂ ਪੀਣਗੇ।

(For more news apart from government is not letting us cry our sorrows even while sitting at home- Gurpinder Singh Dallewala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement