
ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਬਾਂਗਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ...
ਗੁਰਦਾਸਪੁਰ, (ਦੀਪਕ ਕੁਮਾਰ) : ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਬਾਂਗਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ ਵਿਚ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇਕ ਭਰਾ ਨੇ ਦੂਜੇ ਭਰਾ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ ਅਤੇ ਸਰਵਣ ਸਿੰਘ ਪੁੱਤਰ ਮਹਿੰਦਰ ਸਿੰਘ ਦੋਵਾਂ ਭਰਾਵਾਂ MURDERਵਿਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਦਸ ਦਈਏ ਕਿ ਹਰਦੀਪ ਸਿੰਘ C.R.P.F. ਵਿਚ ਤਾਇਨਾਤ ਹੈ ਜਦੋਂ ਕਿ ਦੂਜਾ ਭਰਾ ਸਰਵਣ ਸਿੰਘ ਬੀ.ਐਸ.ਐਫ. ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਇਹ ਦੋਵੇਂ ਭਰਾ ਛੁੱਟੀ 'ਤੇ ਘਰ ਆਏ ਹੋਏ ਸਨ ਅਤੇ ਜ਼ਮੀਨ ਨੂੰ ਲੈ ਕੇ ਇਨ੍ਹਾਂ ਦੋਹਾਂ ਭਰਾਵਾਂ ਵਿਚ ਬਹਿਸਬਾਜ਼ੀ ਹੋ ਗਈ, ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਬਾਅਦ ਵਿਚ ਬਹਿਸਬਾਜ਼ੀ ਖੂਨੀ ਲੜਾਈ ਵਿਚ ਬਦਲ ਗਈ।
MURDER
ਜਿਸ ਕਾਰਨ ਸਰਵਣ ਸਿੰਘ ਨੇ ਹਰਦੀਪ ਸਿੰਘ ਨੂੰ ਮੌਤ ਦੇ ਘਾਟ ਉੱਤਾਰ ਦਿਤਾ, ਜਿਸ ਤੋਂ ਬਾਅਦ ਸਰਵਣ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਸਰਵਣ ਸਿਂਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਸਰਵਣ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।