
ਹੈਰੋਇਨ ਬਰਾਮਦ ਹੋਣ ਸਬੰਧੀ ਥਾਣਾ ਘਰਿੰਡ ਵਿਖੇ ਰੁਪਿੰਦਰ ਸਿੰਘ ਵਾਸੀ ਮਾਲੂਵਾਲ ਅਤੇ ਦਲਜੀਤ ਸਿੰਘ ਵਾਸੀ ਖਾਪੜਖੇੜੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ, 25 ਅਪ੍ਰੈਲ (ਉਪਲ): ਹੈਰੋਇਨ ਬਰਾਮਦ ਹੋਣ ਸਬੰਧੀ ਥਾਣਾ ਘਰਿੰਡ ਵਿਖੇ ਰੁਪਿੰਦਰ ਸਿੰਘ ਵਾਸੀ ਮਾਲੂਵਾਲ ਅਤੇ ਦਲਜੀਤ ਸਿੰਘ ਵਾਸੀ ਖਾਪੜਖੇੜੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਏ.ਐਸ.ਆਈ. ਦਿਲਬਾਗ ਸਿੰਘ ਐਸ.ਟੀ.ਐਫ਼. ਬਾਰਡਰ ਰੇਂਜ ਅੰਮ੍ਰਿਤਸਰ ਸਾਥੀ ਕਰਮਚਾਰੀਆਂ ਨਾਲ ਗਸ਼ਤ ਸਬੰਧੀ ਬਿਪੰਡ ਮਾਲੂਵਾੜ ਮੌਜੂਦ ਸਨ ਤਾਂ ਮੁਖ਼ਬਰ ਨੇ ਇਤਲਾਹ ਦਿਤੀ ਕਿ ਕਥਿਤ ਦੋਸ਼ੀ ਪਿੰਡ ਮਾਲੂਵਾਲ ਤੋਂ ਭਕਨਾ ਕਲਾ ਨੂੰ ਹੈਰੋਇਨ ਵੇਚਣ ਲਈ ਜਾ ਰਹੇ ਹਨ। ਜਿਸ ਤਹਿਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਸਬੰਧੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।