
ਅੰਮ੍ਰਿਤਸਰ ਸਥਿਤ ਇਲਾਕਾ ਭੱਲਾ ਕਲੋਨੀ ਛੇਹਰਟਾ ਵਿਖੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਗੈਸ ਵਾਲੇ ਗੁਬਾਰੇ ਦੇ ਨਾਲ ਉਰਦੂ ਦੀ ਲਿਖੀ ਚਿੱਠੀ ਮਿਲਣ ਉਪਰੰਤ ਇਲਾਕਾ
ਅੰਮ੍ਰਿਤਸਰ/ਛੇਹਰਟਾ, 25 ਅਪ੍ਰੈਲ (ਅਰਵਿੰਦਰ ਵੜੈਚ/ ਕ੍ਰਿਸ਼ਨ ਸਿੰਘ ਦੁਸਾਂਝ): ਅੰਮ੍ਰਿਤਸਰ ਸਥਿਤ ਇਲਾਕਾ ਭੱਲਾ ਕਲੋਨੀ ਛੇਹਰਟਾ ਵਿਖੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਗੈਸ ਵਾਲੇ ਗੁਬਾਰੇ ਦੇ ਨਾਲ ਉਰਦੂ ਦੀ ਲਿਖੀ ਚਿੱਠੀ ਮਿਲਣ ਉਪਰੰਤ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਗੁਬਾਰਾ ਪਾਕਿਸਤਾਨ ਦੀ ਸਾਈਡ ਤੋਂ ਆਇਆ ਹੋਵੇ ਕਿਉਂਕਿ ਇਸ ਦੇ ਨਾਲ ਲਿਖੀ ਚਿੱਠੀ ਉਰਦੂ ਭਾਸ਼ਾ ਵਿਚ ਸੀ। ਮਾਮਲੇ ਦਾ ਪਤਾ ਚਲਦਿਆਂ ਸਬੰਧਤ ਥਾਣੇ ਦੇ ਅਧਿਕਾਰੀ ਪੁਲਿਸ ਕਰਮਚਾਰੀਆਂ ਦੇ ਨਾਲ ਪਹੁੰਚ ਗਏ।
ਚਿੱਠੀ ਤੋਂ ਪਤਾ ਕਰਵਾਇਆ ਗਿਆ ਜਿਸ ਵਿਚ ਲਿਖਿਆ ਗਿਆ ਸੀ ''ਅੱਲਾ ਤਾਲਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਮਾਨਵਤਾ ਦੀ ਰੱਖਿਆ ਕਰੇ, ਅਗਰ ਸਾਡੇ ਵਲੋਂ ਕਿਸੇ ਪ੍ਰਕਾਰ ਦੀਆਂ ਕੋਈ ਗ਼ਲਤੀਆਂ ਹੋਈਆ ਹਨ ਤਾਂ ਸਾਨੂੰ ਮਾਫ਼ ਕੀਤਾ ਜਾਵੇ।'' ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਚਿੱਠੀ ਪਾਕਿਸਤਾਨ ਦੀ ਪਾਸੋਂ ਨਾ ਆਈ ਹੋਵੇ ਅਤੇ ਭਾਰਤ ਵਿਚ ਹੀ ਕਿਸੇ ਨੇ ਗੁਬਾਰੇ ਨਾਲ ਹਵਾ ਵਿਚ ਉਡਾਈ ਹੋਵੇ ਪਰ ਛੇਹਰਟਾ ਵਿਚ ਮਿਲੇ ਗਏ ਗੁਬਾਰੇ ਨੂੰ ਲੈ ਕੇ ਪੁਲਿਸ ਵਲੋਂ ਬਾਰੀਕੀ ਨਾਲ ਇਸਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇਸ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਹੋਰ ਗੁਬਾਰਾ ਤਾਂ ਕਿਸੇ ਨੂੰ ਨਹੀਂ ਮਿਲਿਆ।
ਛੇਹਰਟਾ ਨਿਵਾਸੀ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਸਵੇਰੇ ਕਰੀਬ 5 ਵਜੇ ਗੁਬਾਰੇ ਦੇਖੇ ਸਨ। ਗੁਬਾਰੇ ਦੇ ਨਾਲ ਬੰਨੀ ਚਿੱਠੀ ਵੀ ਉਡਦੀ ਨਜ਼ਰ ਆ ਰਹੀ ਸੀ। ਉਸਨੇ ਇਨ੍ਹਾਂ ਦੋਨਾਂ ਗੁਬਾਰਿਆਂ ਨੂੰ ਫੜ੍ਹਣ ਤੋਂ ਬਾਅਦ ਚਿੱਠੀ ਪੜ੍ਹ੍ਰਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਭਾਸ਼ਾ ਉੁਰਦੂ ਵਿਚ ਹੋਣ ਕਰਕੇ ਉਸ ਨੂੰ ਸਮਝ ਨਹੀਂ ਅਤੇ ਜਿਸ ਦੇ ਚਲਦੇ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ।