
ਵਿਸ਼ਵ ਭਰ ’ਚ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਪਵਿੱਤਰ ਮੰਨੇ ਜਾਦੇ ਮਹੀਨੇ ਰਮਜਾਨ ਉਲ ਮੁਬਾਰਕ ਦਾ ਮਹੀਨਾਂ ਅੱਜ 25 ਅਪ੍ਰੈਲ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਹਜ਼ਰਤ
ਮਾਲੇਰਕੋਟਲਾ, 25 ਅਪ੍ਰੈਲ (ਮੁਹੰਮਦ ਇਸਮਾਈਲ ਏਸ਼ੀਆ) : ਵਿਸ਼ਵ ਭਰ ’ਚ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਪਵਿੱਤਰ ਮੰਨੇ ਜਾਦੇ ਮਹੀਨੇ ਰਮਜਾਨ ਉਲ ਮੁਬਾਰਕ ਦਾ ਮਹੀਨਾਂ ਅੱਜ 25 ਅਪ੍ਰੈਲ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਹਜ਼ਰਤ ਮੋਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਅਤੇ ਇਤਿਹਾਸਕ ਜਾਮਾ ਮਸਜਿਸ ਮਾਲੇਰਕੋਟਲਾ ਦੇ ਇਮਾਮ ਹਜ਼ਰਤ ਮੋਲਾਨਾ ਅਬਦੁਲ ਸੱਤਾਰ ਸਹਿਬ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਦੀ ਮਹੱਤਤਾਂ ਸਬੰਧੀ ਪ੍ਰਗਟਾਵਾ ਕਰਦਿਆ ਦਸਿਆ ਕਿ ਮੁਸਲਿਮ ਭਾਈਚਾਰੇ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜੰਨਤ (ਸਵਰਗ) ਦੇ ਅੱੱਠ ਦਰਵਾਜਿਆਂ ਵਿਚੋ ਇਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇਕ ਵਾਰ ਇਸ ਦਰਵਾਜੇ ਵਿਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ।
ਇਸੇ ਤਰ੍ਹਾਂ ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨ੍ਹਾਂ ਵਿਚੋਂ ਇਕ ਰੋਜ਼ਾ ਖੁੱਲ੍ਹਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖ਼ੁਸ਼ੀਆਂ ਵਿਚੋਂ ਸੱਭ ਤੋਂ ਵੱਡੀ ਖੁਸ਼ੀ ਹੈ। ਉਨ੍ਹਾਂ ਦਸਿਆ ਕਿ ਇਸ ਮਹੀਂੇ ਦੇ ਪਵਿੱਤਰ ਦੂਜੇ ਦਿਨ ਰੋਜ਼ਾ ਖੋਲ੍ਹਣ ਦਾ ਸਮਾਂ ਅੱਜ 26 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 7:02 ਮਿੰਟ ਤੇ ਹੋਵੇਗਾ ਤੇ ਤੀਜੇ ਰੋਜ਼ੇ ਦੀ ਸਰਘੀ (ਰੋਜ਼ਾ ਰੱਖਣ ਦਾ ਸਮਾਂ) ਸਵੇਰੇ 4:22 ਮਿੰਟ ਹੋਵੇਗੀ। ਉਨ੍ਹਾਂ ਅਨੁਸਾਰ 26 ਅਪ੍ਰੈਲ ਨੂੰ ਰਮਜ਼ਾਨ ਮਹੀਨੇ ਦਾ ਇਹ ਪਹਿਲਾ ਰੋਜ਼ਾ ਮਾਲੇਰਕੋਟਲਾ, ਲੁਧਿਆਣਾ, ਧੂਰੀ, ਫਗਵਾੜਾ ਵਿਖੇ ਸ਼ਾਮ 7:02 ਵਜੇ ਹੀ ਭਾਵ ਮਾਲੇਰਕੋਟਲਾ ਅਨੁਸਾਰ ਹੀ ਖੋਲਿਆ ਜਾਵੇਗਾ ਅਤੇ ਅਗਲੇ ਦਿਨ ਦੂਜੇ ਰੋਜ਼ੇ ਲਈ ਸਰਘੀ ਖਾਣ ਦਾ ਸਮਾ ਸਵੇਰੇ 4:22 ਵਜੇ ਅਤੇ ਮਾਲੇਰਕੋਟਲਾ ਅਨੁਸਾਰ ਹੀ ਸਮਾਪਤ ਹੋ ਜਾਵੇਗਾ।