ਕਿਸਾਨ ਬੋਲੇ-ਅਸੀਂ ਐਮਰਜੈਂਸੀ ਵਾਹਨਾਂ ਦਾ ਰਸਤਾ ਨਹੀਂ ਰੋਕਿਆ
Published : Apr 26, 2021, 7:44 am IST
Updated : Apr 26, 2021, 7:44 am IST
SHARE ARTICLE
Dr. Darshan Pal
Dr. Darshan Pal

ਕਿਸਾਨ ਪੂਰੀ ਤਰ੍ਹਾਂ ਨਾਲ ਕੋਰੋਨਾ ਮਹਾਂਮਾਰੀ ਵਿਚ ਲੋਕਾਂ ਨਾਲ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਐਮ.ਐਸ.ਪੀ. ਦੀ ਪੱਕੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਦਿੱਲੀ ਵਿਚ ਐਮਰਜੈਂਸੀ ਵਾਹਨਾਂ ਦੇ ਪ੍ਰਵੇਸ਼ ਨੂੰ ਲੈ ਕੇ ਰੋਕ ਹਟਾ ਦਿਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਵਾਹਨਾਂ ਨੂੰ ਨਹੀਂ ਰੋਕ ਰਿਹਾ ਹੈ ਪਰ 2 ਦਿਨ ਬਾਅਦ ਵੀ ਦਿੱਲੀ ਪੁਲਿਸ ਨੇ ਰਸਤਾ ਨਹੀਂ ਦਿਤਾ ਹੈ।   

Dr. darshan pal And  Seshav NagraDr. darshan pal 

ਉਨ੍ਹਾਂ ਕਿਹਾ ਕਿ ਬੈਰੀਕੇਡ ਪੁਲਿਸ ਵਲੋਂ ਲਗਾਏ ਗਏ ਹਨ ਤੇ ਕਿਸਾਨਾਂ ਨੇ ਕਦੇ ਰਸਤਾ ਨਹੀਂ ਰੋਕਿਆ, ਨਾਲ ਹੀ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕਿਸਾਨਾਂ ਨੇ ਰੋਕਥਾਮ ਲਈ ਯਤਨ ਸ਼ੁਰੂ ਕਰ ਦਿਤੇ ਹਨ। ਸੰਯੁਕਤ ਕਿਸਾਨ ਮੋਰਚਾ ਵਲੋਂ ਡਾ. ਦਰਸ਼ਨ ਪਾਲ, ਗੁਰਨਾਮ ਸਿੰਘ, ਜਗਜੀਤ ਸਿੰਘ ਡੱਲੇਵਾਲ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ, ਅਭਿਮੰਨਿਊ ਕੁਹਾੜ, ਜੋਗਿੰਦਰ ਸਿੰਘ ਉਗਰਾਹਾਂ ਅਤੇ ਯੁਧਵੀਰ ਸਿੰਘ ਨੇ ਦਸਿਆ ਕਿ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਵਿਚ ਕਿਸਾਨਾਂ ਨੇ ਹਾਮੀ ਭਰੀ ਸੀ ਕਿ ਉਨ੍ਹਾਂ ਨੂੰ ਆਕਸੀਜਨ ਵਾਲੇ ਵਾਹਨਾਂ ਜਾਂ ਐਬੂਲੈਂਸਾਂ ਦੀ ਆਵਾਜਾਈ ਵਿਚ ਕੋਈ ਦਿੱਕਤ ਨਹੀਂ ਹੈ।

Jagjit Singh DalewalJagjit Singh Dalewal

ਇਸੇ ਦਿਨ ਮੋਰਚੇ ਨੇ ਸਾਰੇ ਸੰਗਠਨਾਂ ਨੂੰ ਇਹ ਸੂਚਨਾ ਭੇਜ ਦਿਤੀ ਸੀ ਕਿ ਇਕ ਪਾਸੇ ਦਾ ਰਸਤਾ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੀਆਂ ਜ਼ਰੂਰੀ ਸੇਵਾਵਾਂ ਲਈ ਖੋਲ੍ਹਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋ ਦਿਨ ਬੀਤ ਚੁੱਕੇ ਹਨ ਪਰ ਅਜੇ ਤਕ ਦਿੱਲੀ ਪੁਲਿਸ ਨੇ ਬੈਰੀਕੇਡ ਨਹੀਂ ਹਟਾਏ ਹਨ। ਕਿਸਾਨ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਨਾ ਤਾਂ ਪਹਿਲਾਂ ਉਨ੍ਹਾਂ ਨੇ ਰਸਤਾ ਬੰਦ ਕੀਤਾ ਸੀ ਅਤੇ ਨਾ ਹੀ ਅੱਜ ਉਹ ਰਸਤਾ ਰੋਕ ਰਹੇ ਹਨ।

Balbir Singh RajewalBalbir Singh Rajewal

ਇਹ ਦਿੱਲੀ ਅਤੇ ਹਰਿਆਣਾ ਸਰਕਾਰ ਦਾ ਅੰਦਰੂਨੀ ਮਾਮਲਾ ਹੈ ਕਿ ਉਹ ਬੈਰੀਕੇਡ ਹਟਾਉਂਦੇ ਹਨ ਜਾਂ ਨਹੀਂ। ਕਿਸਾਨ ਪੂਰੀ ਤਰ੍ਹਾਂ ਨਾਲ ਕੋਰੋਨਾ ਮਹਾਂਮਾਰੀ ਵਿਚ ਲੋਕਾਂ ਦੇ ਨਾਲ ਹਨ ਅਤੇ ਇਹ ਕਦੇ ਨਹੀਂ ਚਾਹੁੰਦੇ ਕਿ ਉਨ੍ਹਾਂ ਕਾਰਨ ਕਿਸੇ ਜ਼ਰੂਰੀ ਵਸਤੂ ਦੀ ਸਪਲਾਈ ਵਿਚ ਵਿਘਨ ਪਵੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਬਿਪਤਾ ਦੀ ਘੜੀ ’ਚ ਲੋਕਾਂ ਨਾਲ ਖੜੇ ਹਨ ਤੇ ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਆਮ ਲੋਕ ਪ੍ਰਭਾਵਤ ਹਨ ਤੇ ਇਹ ਆਮ ਲੋਕ ਸਾਡੇ ਹਨ ਇਸ ਲਈ ਐਮਰਜੈਂਸੀ ਸੇਵਾਵਾਂ ਵਿਚ ਅਸੀਂ ਕਿਉਂ ਵਿਘਨ ਪਾਵਾਂਗੇ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement