
ਦੋਹਰੀ ਬੇਅਦਬੀ ਲਈ ਕੈਪਟਨ ਤੇ ਕਾਂਗਰਸ ਨੂੰ ਮੁਆਫ ਨਹੀਂ ਕਰੇਗੀ ਲੋਕਾਂ ਦੀ ਕਚਿਹਰੀ
ਚੰਡੀਗੜ੍ਹ - ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਰੇਆਮ ਦੋਸੀਆਂ ਨਾਲ ਰਲੇ ਹੋਣ ਦੇ ਗੰਭੀਰ ਦੋਸ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ 'ਚਾਚਾ ਕੈਪਟਨ' (ਮੁੱਖ ਮੰਤਰੀ ਅਮਰਿੰਦਰ ਸਿੰਘ) ਦੇ ਸਿਰ 'ਤੇ ਜਸਨ ਮਨਾ ਰਹੀ ਹੈ ਸੁਖਬੀਰ ਬਾਦਲ ਐਂਡ ਕੰਪਨੀ, ਹਲਾਂਕਿ ਨਾ ਗੁਰੂ ਅਤੇ ਸੰਗਤ ਨੂੰ ਇਨਸਾਫ ਮਿਲਿਆ ਹੈ ਅਤੇ ਨਾ ਹੀ ਕਿਸੇ ਦੋਸੀ ਨੂੰ ਬਣਦੀ ਸਜਾ ਮਿਲੀ ਹੈ।
Captain Amarinder Singh, Sukhbir Badal
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੂੰ ਅਜੇ ਕਲੀਨ ਚਿੱਟ ਨਹੀਂ ਮਿਲੀ, ਅਜੇ ਤਾਂ ਨਾ ਟਰਾਇਲ ਹੋਇਆ ਹੈ ਅਤੇ ਨਾ ਹੀ ਜਾਂਚ ਪੂਰੀ ਹੋਈ ਹੈ। ਫਿਰ ਜਸਨ ਕਿਸ ਗੱਲ ਦੇ ਮਨਾਏ ਜਾ ਰਹੇ ਹਨ? ਕੀ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਅਤੇ ਸਾਂਤਮਈ ਰੋਸ ਪ੍ਰਗਟਾ ਰਹੀ ਸੰਗਤ 'ਤੇ ਗੋਲੀਆਂ ਚਲਾਉਣ ਵਾਲਿਆਂ 'ਡਾਇਰਾਂ-ਉਡਵਾਇਰਾਂ' ਨੂੰ ਸਜਾ ਮਿਲ ਗਈ ਹੈ?
kunwar vijay Pratap
ਭਗਵੰਤ ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿਟ ਦੇ ਜਿਸ 10ਵੇਂ ਚਲਾਨ 'ਚ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ (ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ) ਸਮੇਤ ਹੋਰ ਦੋਸੀਆਂ ਦੇ ਨਾਮ ਦਰਜ ਸਨ, ਉਸ ਚਲਾਨ ਨੂੰ ਪੇਸ ਕਰਨ ਤੋਂ ਪਹਿਲਾਂ ਇੱਕ ਗਿਣੀ ਮਿਥੀ ਸਾਜਿਸ ਤਹਿਤ ਸਿਟ ਦੀ ਜਾਂਚ ਹੀ ਖਾਰਜ ਕਰਵਾ ਦਿੱਤੀ ਗਈ। ਪ੍ਰੰਤੂ ਇਸ ਨਾਲ ਬਾਦਲਾਂ ਨੂੰ ਕਲੀਨ ਚਿਟ ਨਹੀਂ ਮਿਲ ਗਈ।
Bhagwant Mann, Captain Amarinder Singh
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਐਂਡ ਪਾਰਟੀ ਦੇ ਜਸਨ ਇਸ ਤੱਥ ਦਾ ਪ੍ਰਤੀਕ ਹਨ ਕਿ ਦੋਸੀ ਬਾਦਲਾਂ ਨੂੰ ਆਪਣੇ 'ਚਾਚੇ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਪੂਰਾ ਭਰੋਸਾ ਹੈ ਕਿ 'ਦੁਬਈ ਸਮਝੌਤੇ' ਤਹਿਤ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦਾ ਵਾਲ ਵੀ ਬਾਕਾਂ ਨਹੀਂ ਹੋਣ ਦੇਵੇਗਾ। ਮਾਨ ਨੇ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ 'ਚ ਇਨਸਾਫ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫੇਲ ਰਹੇ ਹਨ
Beadbi Case
ਜਦਕਿ ਉਸ ਨੇ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜਕੇ ਸਹੁੰ ਚੁੱਕੀ ਸੀ ਕਿ ਸਰਕਾਰ ਬਣਨ ਦੇ ਇੱਕ ਹਫਤੇ ਦੇ ਅੰਦਰ ਅੰਦਰ ਬੇਅਦਬੀ ਅਤੇ ਗੋਲੀਕਾਂਡ ਦੇ ਦੋਸੀ ਸਲਾਖਾਂ ਪਿੱਛੇ ਹੋਣਗੇ। ਮਾਨ ਮੁਤਾਬਿਕ, 'ਇਹ ਦੋਹਰੀ ਬੇਅਦਬੀ ਹੈ।' ਲੋਕਾਂ ਦੀ ਕਚਿਹਰੀ 'ਚ ਬਾਦਲਾਂ ਦੇ ਨਾਲ ਨਾਲ ਕੈਪਟਨ ਅਤੇ ਪੂਰੀ ਕਾਂਗਰਸ ਨੂੰ ਇਸ ਬੱਜਰ ਗੁਨਾਹ ਅਤੇ ਧੋਖੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।