ਐਲਨ ਮਸਕ ਨੇ 44 ਬਿਲੀਅਨ ਡਾਲਰ ’ਚ ਖ਼ਰੀਦਿਆ ਟਵਿੱਟਰ
Published : Apr 26, 2022, 10:45 pm IST
Updated : Apr 26, 2022, 10:45 pm IST
SHARE ARTICLE
image
image

ਐਲਨ ਮਸਕ ਨੇ 44 ਬਿਲੀਅਨ ਡਾਲਰ ’ਚ ਖ਼ਰੀਦਿਆ ਟਵਿੱਟਰ

ਸੇਨ ਫ੍ਰਾਂਸਿਸਕੋ, 26 ਅਪ੍ਰੈਲ :  ਟੈਸਲਾ ਕੰਪਨੀ ਦੇ ਮਾਲਕ ਅਰਬਪਤੀ ਐਲਨ ਮਸਕ ਨੇ 44 ਅਰਬ ਡਾਲਰ (ਲਗਭਗ 3368 ਅਰਬ ਰੁਪਏ) ’ਚ ਟਵਿੱਟਰ ਐਕਵਾਇਰ ਕਰਨ ਦਾ ਸਮਝੌਤਾ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿਤੀ। ਮਸਕ ਨੇ 14 ਅਪ੍ਰੈਲ ਨੂੰ ਟਵਿੱਟਰ ਨੂੰ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦਸਿਆ ਸੀ ਕਿ ਉਹ ਐਕਵਾਇਰ ਲਈ ਫੰਡ ਕਿਵੇਂ ਇਕੱਠਾ ਕਰਨਗੇ। ਮਸਕ ਨੇ ਕਿਹਾ ਕਿ ਉਹ ਟਵਿੱਟਰ ਨੂੰ ਇਸ ਲਈ ਖ਼ਰੀਦਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਆਜ਼ਾਦ ਮੰਚ ਦੇ ਰੂਪ ’ਚ ਆਪਣੀ ਸਮਰੱਥਾ ’ਤੇ ਖਰਾ ਉਤਰ ਪਾ ਰਿਹਾ ਹੈ।
ਟਵਿੱਟਰ ਨੇ ਕਿਹਾ ਕਿ ਐਕਵਾਇਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਇਕ ਨਿੱਜੀ ਮਲਕੀਅਤ ਵਾਲੀ ਕੰਪਨੀ ਬਣ ਜਾਵੇਗੀ। ਟਵਿੱਟਰ ਦੇ ਸੀ. ਈ. ਓ. ਪਰਾਗ ਅਗਰਵਾਲ ਨੇ ਟਵੀਟ ਕਰ ਕੇ ਕਿਹਾ, ‘‘ਟਵਿੱਟਰ ਦਾ ਇਕ ਉਦੇਸ਼ ਹੈ, ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਸਾਡੀ ਟੀਮ ਅਤੇ ਉਸ ਦੇ ਕੰਮ ’ਤੇ ਮਾਣ ਹੈ।’’
ਟਵਿੱਟਰ ਦੇ ਬੋਰਡ ਨੇ ਇਕੱਠੇ ਮਿਲ ਕੇ ਐਲਨ ਮਸਕ ਦੇ ਆਫਰ ਨੂੰ ਸਵੀਕਾਰ ਕੀਤਾ। ਇਹ ਡੀਲ ਇਸੇ ਸਾਲ ਪੂਰੀ ਕਰ ਲਈ ਜਾਵੇਗੀ। ਡੀਲ ਪੂਰੀ ਹੋਣ ਤੋਂ ਬਾਅਦ ਟਵਿੱਟਰ ਇਕ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਅਤੇ ਇਸ ਦੇ ਮਾਲਕ ਐਲਨ ਮਸਕ ਹੋਣਗੇ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਐਲਨ ਮਸਕ ਦੇ ਆਫਰ ’ਤੇ ਟਵਿੱਟਰ ਦੇ ਬੋਰਡ ਅੰਦਰ ਗੱਲਬਾਤ ਜਾਰੀ ਸੀ। ਟਵਿੱਟਰ ’ਚ 9 ਫ਼ੀ ਸਦੀ ਦੀ ਹਿੱਸੇਦਾਰੀ ਖ਼ਰੀਦਣ ਦੇ ਕੁਝ ਹੀ ਦਿਨਾਂ ਬਾਅਦ ਐਲਨ ਮਸਕ ਨੇ ਕਿਹਾ ਕਿ ਫ੍ਰੀ ਸਪੀਚ ਦੇ ਲਈ ਟਵਿੱਟਰ ਨੂੰ ਪ੍ਰਾਈਵੇਟ ਹੋਣਾ ਪਵੇਗਾ।     (ਏਜੰਸੀ)
 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement