ਕੋਲਾ ਖਾਣਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ
Published : Apr 26, 2022, 12:14 am IST
Updated : Apr 26, 2022, 12:14 am IST
SHARE ARTICLE
image
image

ਕੋਲਾ ਖਾਣਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ

ਨਵੀਂ ਦਿੱਲੀ, 25 ਅਪ੍ਰੈਲ : ਅਤਿ ਦੀ ਗਰਮੀ ਕਾਰਨ ਬਿਜਲੀ ਦੀ ਵੱਧਦੀ ਮੰਗ ਵਿਚ ਕੋਲਾ ਖਾਨਾਂ ਤੋਂ ਕਾਫੀ ਦੂਰੀ ਉੱਤੇ ਸਥਿਤ (ਨਾਨ-ਪਿਟਹੇਥ) ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ ਪੈਦਾ ਹੁੰਦਾ ਵਿਖ ਰਿਹਾ ਹੈ। ਇਨ੍ਹਾਂ ਬਿਜਲੀ ਪਲਾਂਟਾਂ ਕੋਲ ਪਿੱਛਲੇ ਵੀਰਵਾਰ ਤਕ ਆਮ ਦਾ ਸਿਰਫ 26 ਫ਼ੀ ਸਦੀ ਕੋਲਾ ਭੰਡਾਰ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਕੋਲੇ ਦੀ ਕਮੀ ਸੰਭਾਵਿਕ ਬਿਜਲੀ ਸੰਕਟ ਦਾ ਕਾਰਨ ਬਣ ਸਕਦੀ ਹੈ। ਅਜਿਹੇ ਪਲਾਂਟਾਂ ਨੂੰ ਕੋਲਾ ਸਪਲਾਈ ਵਧਾਉਣ ਦੀ ਜ਼ਰੂਰਤ ਹੈ। ਖਾਨਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਕੋਲ ਆਮ ਦਾ ਸਿਰਫ 26 ਫ਼ੀ ਸਦੀ ਭੰਡਾਰ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਨਾਨ-ਪਿਟਹੇਡ ਥਰਮਲ ਪਾਵਰ ਸਟੇਸ਼ਨ ਕੋਲਾਂ ਖਾਨਾਂ ਤੋਂ ਕਾਫੀ ਦੂਰ ਹੁੰਦੇ ਹਨ ਅਤੇ ਇਨ੍ਹਾਂ ਪਲਾਂਟਾਂ ਵਿਚ ਕੋਲਾ ਭੰਡਾਰ ਕਾਫੀ ਮਹੱਤਵ ਰੱਖਦਾ ਹੈ।
ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਸੋਮਵਾਰ ਤੋਂ ਵੀਰਵਾਰ ਤਕ ਲੱਗਭੱਗ 163 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੇ 155 ਨਾਨ-ਪਿਟਹੇਥ ਥਰਮਲ ਪਾਵਰ ਪਲਾਂਟਾਂ ਵਿਚ ਕੋਲੇ ਦਾ ਭੰਡਾਰ ਮਾਪਦੰਡ ਜਾਂ ਆਮ ਪੱਧਰ ਦਾ 26 ਫ਼ੀ ਸਦੀ ਸੀ। ਸੀ. ਈ. ਏ. ਲਗਭਗ 202 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੇ 173 ਬਿਜਲੀ ਪਲਾਂਟਾਂ ਵਿਚ ਕੋਲੇ ਭੰਡਾਰ ਦੀ ਨਿਗਰਾਨੀ ਕਰਦਾ ਹੈ। ਇਨ੍ਹਾਂ ਵਿਚ ਲਗਭਗ 39 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੀ 18 ਪਿਟਹੇਥ ਯੋਜਨਾਵਾਂ ਸ਼ਾਮਿਲ ਹਨ। ਕੋਲਾ ਖਾਨਾਂ ਦੇ ਨਜ਼ਦੀਕ (ਪਿਟਹੇਥ) ਸਥਿਤ ਥਰਮਲ ਬਿਜਲੀ ਘਰਾਂ ਦੇ ਸਾਹਮਣੇ ਆਮ ਤੌਰ ਉਤੇ ਕੋਲੇ ਦੀ ਕਮੀ ਦੀ ਸਮੱਸਿਆ ਨਹੀਂ ਆਉਂਦੀ। ਖਾਨਾਂ ਤੋਂ ਦੂਰ ਸਥਿਤ ਪਲਾਂਟਾਂ ਵਿਚ ਪ੍ਰੇਸ਼ਾਨੀ ਵਧੀ
ਅੰਕੜਿਆਂ ਅਨੁਸਾਰ ਵੀਰਵਾਰ 21 ਅਪ੍ਰੈਲ ਨੂੰ ਕੋਲਾ ਖਾਨਾਂ ਤੋਂ ਦੂਰ ਸਥਿਤ ਬਿਜਲੀ ਪਲਾਂਟਾਂ ਦੇ ਕੋਲ 57,033 ਹਜ਼ਾਰ ਟਨ ਦੇ ਮਾਪਦੰਡ ਪੱਧਰ ਦੇ ਮੁਕਾਬਲੇ 14,610 ਹਜ਼ਾਰ ਟਨ ਕੋਲੇ ਦਾ ਭੰਡਾਰ ਸੀ। ਇਹ ਆਮ ਪੱਧਰ ਦਾ ਸਿਰਫ 26 ਫ਼ੀ ਸਦੀ ਬੈਠਦਾ ਹੈ। ਹਾਲ ਦੇ ਦਿਨਾਂ ਵਿਚ ਖਾਨਾਂ ਤੋਂ ਦੂਰ ਸਥਿਤ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਹਾਲਤ ਹੋਰ ਖਰਾਬ ਹੋਈ ਹੈ। 21 ਮਾਰਚ ਨੂੰ ਅਜਿਹੇ 155 ਬਿਜਲੀ ਪਲਾਂਟਾਂ ਕੋਲ ਕੋਲੇ ਦਾ ਭੰਡਾਰ 57,616 ਹਜ਼ਾਰ ਟਨ ਦੇ ਆਮ ਪੱਧਰ ਦਾ 31 ਫ਼ੀ ਸਦੀ ਯਾਨੀ 17,752 ਹਜ਼ਾਰ ਟਨ ਸੀ। (ਪੀਟੀਆਈ)
 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement