
ਲੌਂਗੋਵਾਲ ਦੇ ਪਿੰਡ ਪੱਤੀ ਦੁੱਲਟ ਦਾ ਰਹਿਣ ਵਾਲਾ ਸੀ ਕਿਸਾਨ
ਸੰਗਰੂਰ : ਕਣਕ ਦਾ ਝਾੜ ਘੱਟ ਨਿਕਲਣ ਕਰਕੇ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਕਿਸਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ ਅਤੇ ਕਈਆਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿਥੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਦੋ ਏਕੜ ਦੇ ਮਾਲਕ ਕਿਸਾਨ ਭੋਲਾ ਸਿੰਘ (48) ਪੁੱਤਰ ਸੁਖਦੇਵ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ।
Death
ਜਾਣਕਾਰੀ ਅਨੁਸਾਰ ਇਸ ਵਾਰ ਕਣਕ ਦਾ ਝਾੜ ਘਟ ਨਿਕਲਣ ਕਾਰਨ ਕਿਸਾਨ ਭੋਲਾ ਸਿੰਘ ਕਾਫੀ ਪ੍ਰੇਸ਼ਾਨ ਸੀ ਜਿਸ ਦੇ ਚਲਦੇ ਹੀ ਉਸ ਨੇ ਇਹ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਮ੍ਰਿਤਕ ਸੰਗਰੂਰ ਅਧੀਨ ਪੈਂਦੇ ਕਸਬਾ ਲੌਂਗੋਵਾਲ ਦੇ ਪਿੰਡ ਪੱਤੀ ਦੁੱਲਟ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਭੋਲਾ ਸਿੰਘ ਆਪਣੇ ਖੇਤ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ।
farmer
ਦੱਸ ਦੇਈਏ ਕਿ ਕਿਸਾਨ ਭੋਲਾ ਸਿੰਘ ਨੇ 14 ਏਕੜ ਜ਼ਮੀਨ 60 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ 'ਤੇ ਲਈ ਹੋਈ ਸੀ। ਇਸ ਵਾਰ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ਜਿਸ ਕਾਰਨ ਭੋਲਾ ਸਿੰਘ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸ ਤੋਂ ਇਲਾਵਾ ਭੋਲਾ ਸਿੰਘ ਨੇ ਜ਼ਮੀਨ ਦਾ ਠੇਕਾ ਦੇਣ ਲਈ ਕਰੀਬ 7-8 ਲੱਖ ਦਾ ਕਰਜ਼ਾ ਲਿਆ ਸੀ।
Farmers Debt
ਕਣਕ ਦਾ ਝਾੜ ਘਟਣ ਕਰਕੇ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਸਵੇਰੇ ਉਸ ਨੇ ਖੇਤ ਜਾ ਕੇ ਅਮਰੂਦ ਦੇ ਦਰੱਖਤਾਂ ਨਾਲ ਆਪਣੇ ਪਰਨੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭੋਲਾ ਸਿੰਘ ਪਿੱਛੇ ਆਪਣੇ ਦੋ ਪੁੱਤਰ ਤੇ ਪਤਨੀ ਛੱਡ ਗਿਆ ਹੈ।