
ਸੋਨੇ 'ਚ 255 ਤੇ ਚਾਂਦੀ ਦੀ ਕੀਮਤ 'ਚ ਆਈ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ
ਨਵੀਂ ਦਿੱਲੀ, 25 ਅਪ੍ਰੈਲ : ਵਿਆਹਾਂ ਦੇ ਇਸ ਸੀਜ਼ਨ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਖ਼ਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ | ਅੱਜ ਜਿਥੇ ਸਰਾਫ਼ਾ ਬਾਜ਼ਾਰਾਂ ਵਿਚ ਸੋਨਾ ਸਸਤਾ ਹੋ ਗਿਆ ਹੈ, ਉਥੇ ਹੀ ਚਾਂਦੀ ਦੀ ਕੀਮਤ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ | ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੀ ਵੈੱਬਸਾਈਟ ਮੁਤਾਬਕ ਸਰਾਫ਼ਾ ਬਾਜ਼ਾਰ 'ਚ ਸੋਨਾ 255 ਰੁਪਏ ਦੀ ਗਿਰਾਵਟ ਨਾਲ 52,219 ਰੁਪਏ 'ਤੇ ਆ ਗਿਆ ਹੈ | ਚਾਂਦੀ ਦੀ ਗੱਲ ਕਰੀਏ ਤਾਂ ਇਹ 1,193 ਰੁਪਏ ਸਸਤੀ ਹੋ ਕੇ 65,492 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ | ਤਾਜ਼ਾ ਜਾਣਕਾਰੀ ਅਨੁਸਾਰ 24 ਕੈਰਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 52,219 ਹੈ ਜਦਕਿ 23 ਕੈਰਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 52,010 ਹੋ ਗਈ ਹੈ | ਇਸ ਤਰ੍ਹਾਂ ਹੀ 22 ਕੈਰਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 47,833 ਹੈ ਅਤੇ 18 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 39,164 ਦਸੀ ਜਾ ਰਹੀ ਹੈ | (ਪੀ.ਟੀ.ਆਈ)