ਦਾਦੀ ਨੇ 4 ਸਾਲ ਦੀ ਪੋਤੀ ਨੂੰ ਪਿਆ ਦਿਤੀ ਅੱਧੀ ਬੋਤਲ ਸ਼ਰਾਬ, ਮੌਤ
Published : Apr 26, 2022, 10:48 pm IST
Updated : Apr 26, 2022, 10:48 pm IST
SHARE ARTICLE
image
image

ਦਾਦੀ ਨੇ 4 ਸਾਲ ਦੀ ਪੋਤੀ ਨੂੰ ਪਿਆ ਦਿਤੀ ਅੱਧੀ ਬੋਤਲ ਸ਼ਰਾਬ, ਮੌਤ

ਵਾਸ਼ਿੰਗਟਨ, 26 ਅਪ੍ਰੈਲ : ਚਾਰ ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਉਸ ਦੀ ਦਾਦੀ ਅਤੇ ਮਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦਾਦੀ ’ਤੇ ਦੋਸ਼ ਹੈ ਕਿ ਉਸ ਨੇ ਸਜ਼ਾ ਦੇ ਤੌਰ ’ਤੇ ਬੱਚੀ ਨੂੰ ਜ਼ਬਰਦਸਤੀ ਅੱਧਾ ਬੋਤਲ ਸ਼ਰਾਬ ਪਿਲਾ ਦਿਤੀ, ਜਿਸ ਨਾਲ ਬੱਚੀ ਦੀ ਹਾਲਤ ਵਿਗੜ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਬੱਚੀ ਦੀ ਮਾਂ ਇਹ ਸਭ ਕੁਝ ਚੁਪਚਾਪ ਦੇਖਦੀ ਰਹੀ। 
‘ਡੇਲੀ ਮੇਲ’ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਲੂਸੀਆਨਾ ਵਿਚ ਰਹਿਣ ਵਾਲੀ 53 ਸਾਲ ਦੀ ਦੋਸ਼ੀ ਦਾਦੀ ਦਾ ਨਾਮ ਰੌਕਸੈਨ ਹੈ। ਰੌਕਸੈਨ ’ਤੇ ਦੋਸ਼ ਹੈ ਕਿ ਉਸ ਨੇ ਚਾਰ ਸਾਲ ਦੀ ਬੱਚੀ ਨੂੰ ਜ਼ਬਰਦਸਤੀ ਆਪਣੀ ਅੱਧਾ ਬੋਤਲ ਵਿ੍ਹਸਕੀ ਪਿਲਾ ਦਿਤੀ, ਜਿਸ ਮਗਰੋਂ ਬੱਚੀ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਰੌਕਸੈਨ ਦੀ ਇਸ ਹਰਕਤ ਨੂੰ ਬੱਚੀ ਦੀ ਮਾਂ ਕਾਦਜਾਹ (28) ਚੁਪਚਾਪ ਖੜ੍ਹੇ ਹੋ ਕੇ ਦੇਖ ਰਹੀ ਸੀ। ਅਜਿਹੇ ਵਿਚ ਰੌਕਸੈਨ ਨਾਲ ਕਾਦਜਾਹ ’ਤੇ ਵੀ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਵਿਚ ਪਤਾ ਚੱਲਿਆ ਕਿ ਬੱਚੀ ਦੇ ਖ਼ੂਨ ਵਿਚ ਸ਼ਰਾਬ ਦਾ ਪੱਧਰ .068 ਸੀ ਜੋ 21 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ .08 ਦੀ ਕਾਨੂੰਨੀ ਸੀਮਾ ਤੋਂ ਅੱਠ ਗੁਣਾ ਵੱਧ ਸੀ। ਸੂਚਨਾ ਮਿਲਦੇ ਹੀ ਜਦੋਂ ਪੁਲਿਸ ਰੌਕਸੈਨ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਬੱਚੀ ਨੂੰ ਬੇਹੋਸ਼ ਪਾਇਆ। ਪੁੱਛਣ ’ਤੇ ਬੱਚੀ ਦੇ ਭੈਣ-ਭਰਾਵਾਂ ਨੇ ਦਸਿਆ ਕਿ ਦਾਦੀ ਨਾਰਾਜ਼ ਸੀ ਕਿਉਂਕਿ ਬੱਚੀ ਨੇ ਉਨ੍ਹਾਂ ਦੀ ਵਿ੍ਹਸਕੀ ਦਾ ਇਕ ਘੁੱਟ ਲਿਆ ਸੀ। ਸਜ਼ਾ ਦੇਣ ਲਈ ਦਾਦੀ ਨੇ ਉਸ ਨੂੰ ਫ਼ਰਸ਼ ’ਤੇ ਗੋਡੇ ਟੇਕਣ ਅਤੇ ਬੋਤਲ ਵਿਚ ਬਚੀ ਅੱਧਾ ਬੋਤਲ ਵਿ੍ਹਸਕੀ ਖ਼ਤਮ ਕਰਨ ਲਈ ਮਜਬੂਰ ਕੀਤਾ। ਬੱਚੀ ਦੁਆਰਾ ਵਿ੍ਹਸਕੀ ਪੀਣ ਤੋਂ ਬਾਅਦ ਉਸ ਦੇ ਖ਼ੂਨ ਵਿਚ ਸ਼ਰਾਬ ਦੀ ਮਾਤਰਾ ਵੱਧ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਰੌਕਸੈਨ ਨੇ ਘਟਨਾਸਥਲ ’ਤੇ ਜਾਂਚ ਕਰਤਾਵਾਂ ਨੇ ਦਸਿਆ ਕਿ ਉਸ ਨੇ ਗੜਬੜ ਕਰ ਦਿਤੀ ਅਤੇ ਬੱਚੀ ਦੀ ਮੌਤ ਲਈ ਉਹ ਪੂਰੀ ਜ਼ਿੰਮੇਵਾਰੀ ਲੈਂਦੀ ਹੈ। ਉਸਨੇ ਕਿਹਾ ਕਿ ਮੈਂ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰ ਦਿਤੀ।     (ਏਜੰਸੀ)
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement