
ਗੁਜਰਾਤ : ਕਾਂਡਲਾ ਬੰਦਰਗਾਹ ਨੇੜਿਉਂ 1439 ਕਰੋੜ ਦੀ ਹੈਰੋਇਨ ਬਰਾਮਦਗੀ ’ਚ ਇਕ ਗ੍ਰਿਫ਼ਤਾਰ
ਬੰਦਰਗਾਹ ’ਤੇ ਇਕ ਕੰਟੇਨਰ ’ਤੇ ਛਾਪੇਮਾਰੀ ਕਰ ਕੇ 200 ਕਿਲੋ ਹੈਰੋਇਨ ਬਰਾਮਦ ਕੀਤੀ ਸੀ
ਅਹਿਮਦਾਬਾਦ, 25 ਅਪ੍ਰੈਲ : ਗੁਜਰਾਤ ਦੇ ਕਾਂਡਲਾ ਬੰਦਰਗਾਹ ਦੇ ਨੇੜੇ ਰੈਵਿਨਿਊ ਇੰਟੈਲੀਜੈਂਸ ਡਾਇਰੈਕਟਰ ਨੇ ਕੰਟੇਨਰ ’ਚ ਲੁਕੋ ਕੇ ਰੱਖੀ ਗਈ 205.6 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਜਿਸਦੀ ਕੀਮਤ 1439 ਕਰੋੜ ਰੁਪਏ ਦੱਸੀ ਗਈ ਹੈ। ਡਾਇਰੈਕਟਰ ਨੇ ਸੋਮਵਾਰ ਨੂੰ ਦਸਿਆ ਕਿ ਪੂਰੀ ਜਾਂਚ ਮੁਹਿੰਮ ਤੋਂ ਬਾਅਦ ਇਸ ਮਾਮਲੇ ਵਿਚ ਪੰਜਾਬ ਤੋਂ ਇਕ ਦਰਾਮਦਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਅਨੁਸਾਰ, ‘ਪਿਛਲੇ ਸਾਲ ਸਤੰਬਰ ਅਤੇ ਅਕਤੂਬਰ ’ਚ ਇਰਾਨ ਤੋਂ ਇਥੇ ਆਏ 17 ਕੰਟੇਨਰਾਂ ’ਚੋਂ ਇਕ ’ਚ ਹੈਰੋਇਨ ਦੀ ਇਹ ਖੇਪ ਬਰਾਮਦ ਕੀਤੀ ਗਈ।’ ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਗੁਜਰਾਤ ਅਤਿਵਾਦ ਰੋਕੂ ਦਸਤੇ ਨੇ ਰੈਵੇਨਿਊ ਇੰਟੈਲੀਜੈਂਸ ਦਸਤੇ ਨੇ ਐਲਾਨ ਕੀਤਾ ਸੀ ਕਿ ਦਸਤੇ ਨੇ ਚਲਾਏ ਇਸ ਖ਼ੁਫ਼ੀਆ ਮੁਹਿੰਮ ’ਚ ਕੱਛ ਜ਼ਿਲ੍ਹੇ ਦੇ ਕਾਂਡਲਾ ਬੰਦਰਗਾਹ ’ਤੇ ਇਕ ਕੰਟੇਨਰ ’ਤੇ ਛਾਪੇਮਾਰੀ ਕਰ ਕੇ 200 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਜਿਸਦੀ ਕੀਮਤ 1300 ਕਰੋੜ ਰੁਪਏ ਸੀ। ਡੀਆਰਆਈ ਨੇ ਦਸਿਆ ਕਿ ਦੋਸ਼ੀ ਵਿਅਕਤੀ ਨੂੰ ਪੰਜਾਬ ਦੇ ਇਕ ਪਿੰਡ ਤੋਂ ਕਾਬੂ ਕੀਤਾ ਗਿਆ ਹੈ। (ਪੀਟੀਆਈ)