ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਥਰਮਲ ਪਲਾਂਟ ਸਾਹਮਣੇ ਲਾਇਆ ਧਰਨਾ
Published : Apr 26, 2022, 6:52 am IST
Updated : Apr 26, 2022, 6:54 am IST
SHARE ARTICLE
image
image

ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਥਰਮਲ ਪਲਾਂਟ ਸਾਹਮਣੇ ਲਾਇਆ ਧਰਨਾ

 

ਭਗਵੰਤ ਮਾਨ ਅਨਾੜੀ ਸੀ.ਐਮ.,ਦਿੱਲੀ ਵਿਚ ਟਰੇਨਿੰਗ ਲੈਂਦਾ ਫਿਰਦੈ : ਨਵਜੋਤ ਸਿੱਧੂ

ਰਾਜਪੁਰਾ, 25 ਅਪ੍ਰੈਲ (ਦਇਆ ਸਿੰਘ ਬਲੱਗਣ) : ਪੰਜਾਬ 'ਚ ਵਧੀ ਗਰਮੀ ਕਾਰਨ ਆਏ ਬਿਜਲੀ ਸੰਕਟ ਅਤੇ ਆਮ ਆਦਮੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਕਾਰਨ ਅੱਜ ਨਾਭਾ ਥਰਮਲ ਪਲਾਂਟ ਸਾਹਮਣੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਰਾਜਪੁਰਾ ਹਲਕਾ ਦੇ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਹਜ਼ਾਰਾਂ ਲੋਕਾਂ ਨੇ ਧਰਨਾ ਠੋਕ ਕੇ ਆਪ ਦੀ ਸਰਕਾਰ ਦਾ ਜਨਾਜ਼ਾ ਕਢਿਆ |
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ  ਜਮ ਕੇ ਰਗੜੇ ਲਗਾਉਂਦਿਆਂ ਆਖਿਆ ਕਿ ਇਸ ਸਮੇਂ ਭਗਵੰਤ ਮਾਨ ਅਨਾੜੀ ਸੀ.ਐਮ. ਸਾਬਤ ਹੋ ਰਿਹਾ ਹੈ, ਜਿਹੜਾ ਦਿੱਲੀ ਵਿਖੇ ਟਰੇਨਿੰਗ ਲੈ ਰਿਹਾ ਹੈ | ਸਿੱਧੂ ਨੇ ਆਖਿਆ ਕਿ ਅੱਜ ਪੰਜਾਬ ਅੰਦਰ ਲੰਮੇ-ਲੰਮੇ ਬਿਜਲੀ ਕੱਟ ਲਗ ਰਹੇ ਹਨ ਤੇ ਬਹੁਤੇ ਪਿੰਡਾਂ ਵਿਚ ਤਾਂ ਕੱਟ 20-20 ਘੰਟੇ ਵੀ ਲੱਗ ਰਹੇ ਹਨ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਦੀ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਹੈ, ਜਿਹੜੇ ਪਹਿਲੇ ਮਹੀਨੇ ਹੀ ਸੱਭ ਕੁੱਝ ਮੁਕਰ ਗਈ ਹੈ |
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ 7 ਹਜ਼ਾਰ ਮੈਗਾਵਾਟ ਦੀ ਲੋੜ ਹੈ ਤੇ ਪੈਡੀ ਸੀਜ਼ਨ ਮੌਕੇ 16 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪਵੇਗੀ, ਜਿਹੜੀ ਸਰਕਾਰ ਲੋਕਾਂ ਨੂੰ  ਅੱਜ ਵੱਡੇ ਕੱਟ ਲਗਾ ਰਹੀ ਹੈ, ਉਹ ਪੈਡੀ ਸੀਜ਼ਨ ਵੇਲੇ ਤਾਂ ਲੋਕਾਂ ਦੀ ਬਿਜਲੀ ਹੀ ਬੰਦ ਕਰ ਦੇਵੇਗੀ | ਉਨ੍ਹਾਂ ਆਖਿਆ ਕਿ ਪਹਿਲੇ 40 ਦਿਨਾਂ ਵਿਚ ਸੱਭ ਵਾਅਦੇ ਹਵਾ ਹਵਾਈ ਹੋ ਚੁੱਕੇ ਹਨ |
ਨਵਜੋਤ ਸਿੱਧੂ ਨੇ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਨੇ ਵਾਅਦਾ ਕੀਤਾ ਸੀ ਕਿ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪੀਪੀਏ ਸਮਝੌਤੇ ਸਰਕਾਰ ਬਣਦੇ ਹੀ ਰੱਦ ਕਰ ਦਿਤੇ ਜਾਣਗੇ ਪਰ ਅੱਜ ਤਕ ਇਹ ਕੈਂਸਲ ਨਹੀਂ ਹੋ ਸਕੇ | ਊਨ੍ਹਾਂ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਝੂਠ ਦੀ ਪੀਐਚਡੀ ਕੀਤੀ ਹੋਈ ਹੈ | ਇਹ ਹਰ ਵਾਅਦੇ ਤੋਂ ਮੁਕਰ ਰਹੇ ਹਨ | ਉਨ੍ਹਾਂ ਆਖਿਆ ਕਿ 600 ਯੂਨਿਟ ਮੁਆਫ਼ੀ ਦਾ ਵਾਅਦਾ ਹਰ ਘਰ ਨੂੰ  ਕੀਤਾ ਸੀ ਪਰ ਅੱਜ ਦੱਸੇ ਮੁਫ਼ਤ ਬਿਜਲੀ ਦੇ ਮੁੱਦੇ ਨੂੰ  ਲੈ ਕੇ ਪੰਜਾਬ ਸਰਕਾਰ ਨੇ ਸਾਰਾ ਪੰਜਾਬ ਵੰਡ ਦਿਤਾ ਹੈ | ਉਨ੍ਹਾਂ ਆਖਿਆ ਕਿ ਹੁਣ ਕਾਂਗਰਸ ਦਾ ਵਰਕਰ ਘਰ ਤੋਂ ਨਿਕਲ ਚੁਕਿਆ ਹੈ ਤੇ ਲੋਕਾਂ ਦੇ ਮੁੱਦੇ ਸਰਕਾਰ ਨੂੰ  ਚੰਗੀ ਤਰ੍ਹਾਂ ਯਾਦ ਕਰਵਾਏ ਜਾਣਗੇ |
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਗੋਬਿੰਦਵਾਲ ਥਰਮਲ ਪਲਾਂਟ ਕੋਲ 2 ਦਿਨ ਦਾ ਕੋਲਾ ਬਚਿਆ ਹੈ ਬਾਕਿਆਂ ਕੋਲ 5-5 ਦਿਨ ਦਾ ਕੋਲਾ ਬਚਿਆ ਹੈ | ਪੰਜਾਬ ਹਨ੍ਹੇਰੇ ਦੇ ਸੰਕਟ ਵੱਲ ਵੱਧ ਰਿਹਾ ਹੈ ਪਰ ਆਪ ਸਰਕਾਰ ਬਿਜਲੀ ਦੇ ਲੰਬੇ ਕੱਟ ਲਗਾ ਕੇ ਸੁੱਤੀ ਪਈ ਹੈ | ਨਵਜੋਤ ਸਿੱਧੂ ਨੇ ਆਖਿਆ ਕਿ ਪੰਜਾਬ ਦੀ ਪੱਗ ਦੀ ਲੜਾਈ ਕਾਂਗਰਸ ਡਟ ਕੇ ਲੜੇਗੀ |
ਇਸ ਮੌਕੇ ਅਸ਼ਵਨੀ ਸੇਖੜੀ ਸਾਬਕਾ ਮੰਤਰੀ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਾਜਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਕਰਨਵੀਰ ਸਿੰਘ ਢਿੱਲੋਂ, ਨਰਿੰਦਰ ਪਾਲ ਲਾਲੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਾਂਗਰਸ ਪਟਿਆਲਾ, ਮਦਨ ਮੋਹਨ ਸਿੰਘ, ਮੁੂਸਾ, ਹਰਵਿੰਦਰ ਸਿੰਘ ਲਾਡੀ ਹਲਕਾ ਬਠਿੰਡਾ, ਜਗਦੇਵ ਸਿੰਘ ਸਾਬਕਾ ਵਿਧਾਇਕ, ਵਿਸ਼ਨੂੰ ਸ਼ਰਮਾ ਪਟਿਆਲਾ, ਜੱਗਾ ਮਜੀਠੀਆ, ਨਵਜੇਤ ਚੀਮਾ ਸੁਲਤਾਨਪੁਰ ਲੋਧੀ ਅਤੇ ਪੰਜਾਬ ਦੀ ਉੱਚ ਪੱਧਰੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ |

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement