
ਦਿੱਲੀ ’ਚ ਡੇਂਗੂ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਨੀ, 25 ਅਪ੍ਰੈਲ : ਰਾਸ਼ਟਰੀ ਰਾਜਧਾਨੀ ’ਚ ਪਿਛਲੇ ਹਫ਼ਤੇ ਡੇਂਗੂ ਦੇ ਦੋ ਨਵੇਂ ਮਾਮਲੇ ਦਰਜ ਕੀਤੇ ਗਏ ਜਿਸ ਨਾਲ ਸ਼ਹਿਰ ’ਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ ਦੱਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) ਵਲੋਂ ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ’ਚ ਇਸ ਸਾਲ 18 ਅਪ੍ਰੈਲ ਤਕ ਡੇਂਗੂ ਦੇ 74 ਮਾਮਲੇ ਸਾਹਮਣੇ ਆਏ ਸਨ।
ਰਿਪੋਰਟ ਮੁਤਾਬਿਕ ਸ਼ਹਿਰ ’ਚ ਡੇਂਗੂ ਕਾਰਨ ਹੁਣ ਤਕ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਮੁਤਾਬਕ ਦਿੱਲੀ ’ਚ ਜਨਵਰੀ ’ਚ ਡੇਂਗੂ ਦੇ 23 ਮਾਮਲੇ, ਫ਼ਰਵਰੀ ’ਚ 16, ਮਾਰਚ ’ਚ 22 ਜਦਕਿ ਅਪ੍ਰੈਲ ’ਚ ਹੁਣ ਤਕ 15 ਮਾਮਲਿਆਂ ਸਾਹਮਣੇ ਆਏ ਹਨ। ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਮੌਸਮ ਕਾਰਨ ਡੇਂਗੂ ਦਾ ਮਾਮਲੇ ਛੇਤੀ ਆ ਰਹੇ ਹਨ। (ਪੀਟੀਆਈ)