ਵਿੱਕੀ ਮਿੱਡੂਖੇੜਾ ਕਤਲ ਕੇਸ: ਸਿੱਧੂ ਮੂਸੇਵਾਲਾ ਤੋਂ ਪੁੱਛਗਿੱਛ ਦੀ ਮੰਗ, ਗਾਇਕ ਦਾ ਮੈਨੇਜਰ ਫਰਾਰ
Published : Apr 26, 2022, 4:11 pm IST
Updated : Jun 25, 2022, 7:29 pm IST
SHARE ARTICLE
Vicky Middukhera
Vicky Middukhera

3 ਸ਼ਾਰਪ ਸ਼ੂਟਰਾਂ ਤੋਂ ਪੁੱਛਗਿੱਛ ਜਾਰੀ 

 

ਮੁਹਾਲੀ - ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਤਲ ਕੇਸ ਦੀ ਜਾਂਚ ਦੀ ਸੂਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਵੀ ਘੁੰਮ ਸਕਦੀ ਹੈ। ਇਸ ਮਾਮਲੇ ਵਿਚ ਗਾਇਕ ਦਾ  ਮੈਨੇਜਰ ਸ਼ਗਨਪ੍ਰੀਤ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਹੱਥ ਚੌਥੇ ਸ਼ਾਰਪ ਸ਼ੂਟਰ ਦਾ ਵੀ ਸੁਰਾਗ ਨਹੀਂ ਲੱਗਾ ਹੈ। ਮ੍ਰਿਤਕ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਸਿੱਧੂ ਮੂਸੇਵਾਲਾ ਦੀ ਕਾਲ ਡਿਟੇਲ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਸ਼ਗਨ ਪ੍ਰੀਤ ਨੇ ਵਿੱਕੀ ਦੀ ਰੇਕੀ ਕਰਵਾਈ ਸੀ। ਪੁਲਿਸ ਨੂੰ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਉਸ ਦੇ ਭਰਾ ਦੇ ਕਤਲ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੌਣ-ਕੌਣ ਲੋਕ ਸ਼ਾਮਲ ਹਨ।

Vicky Middukhera murder CaseVicky Middukhera murder Case

ਮੋਹਾਲੀ ਪੁਲਿਸ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਸ਼ਗਨ ਪ੍ਰੀਤ ਨੇ ਵਿੱਕੀ ਨੂੰ ਮਾਰਨ 'ਚ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਸੀ। ਇਸ ਵਿਚ ਸੈਕਟਰ-71 ਵਿਚਲੇ ਮਕਾਨ ਦੀ ਰੇਕੀ ਕਰਵਾਉਣਾ ਵੀ ਸ਼ਾਮਲ ਹੈ। ਤਿੰਨ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਹ ਲਾਪਤਾ ਹੈ। ਅਜੈਪਾਲ ਅਨੁਸਾਰ ਫੜੇ ਗਏ ਗੈਂਗਸਟਰਾਂ ਨੇ ਸ਼ਗਨ ਪ੍ਰੀਤ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਉਹ ਪੁਲਿਸ ਨੂੰ ਸਫ਼ਾਈ ਦੇਣ ਵੀ ਨਹੀਂ ਆਇਆ। ਅਜੈਪਾਲ ਨੇ ਕਿਹਾ ਕਿ ਅਜਿਹੇ 'ਚ ਸਿੱਧੂ ਮੂਸੇਵਾਲਾ ਤੋਂ ਸ਼ਗਨ ਪ੍ਰੀਤ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।

Vicky MiddukheraVicky Middukhera

ਮੂਸੇਵਾਲਾ ਅਤੇ ਹੋਰ ਲੋਕਾਂ ਤੋਂ ਵੀ ਇਸ ਕੇਸ ਵਿਚ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਸ਼ਗਨ ਪ੍ਰੀਤ ਲੰਬੇ ਸਮੇਂ ਤੋਂ ਮੂਸੇਵਾਲਾ ਨਾਲ ਕੰਮ ਕਰ ਰਿਹਾ ਹੈ। ਹਰ ਹਵਾਈ ਅੱਡੇ 'ਤੇ ਸ਼ਗਨ ਪ੍ਰੀਤ ਦਾ ਲੁੱਕ ਆਊਟ ਸਰਕੂਲਰ ਲਗਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਅਜੈ ਪਾਲ ਨੇ ਸ਼ਗਨ ਪ੍ਰੀਤ ਦੇ ਕਈ ਤਾਕਤਵਰ ਸਿਆਸੀ ਲੋਕਾਂ ਨਾਲ ਜੁੜੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਅਜਿਹੇ 'ਚ ਮਾਮਲੇ ਨਾਲ ਜੁੜੇ ਸਬੂਤ ਵੀ ਨਸ਼ਟ ਹੋ ਸਕਦੇ ਹਨ। 
ਵਿੱਕੀ ਮਿੱਡੂਖੇੜਾ ਕਤਲ ਕਾਂਡ ਦੇ ਤਿੰਨ ਸ਼ੱਕੀ ਸ਼ਾਰਪ ਸ਼ੂਟਰਾਂ ਨੂੰ ਮੁਹਾਲੀ ਪੁਲਿਸ ਨੇ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਸੋਮਵਾਰ ਨੂੰ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਤੋਂ ਲਿਆਂਦਾ ਗਿਆ।

 

ਇਨ੍ਹਾਂ ਵਿਚ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ ਲਾਠ (32) ਵਾਸੀ ਦਿੱਲੀ ਅਤੇ ਸੰਨੀ (20) ਵਾਸੀ ਕੁਰੂਕਸ਼ੇਤਰ ਸ਼ਾਮਲ ਹਨ। ਤਿੰਨਾਂ ਨੂੰ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ। 29 ਮਾਰਚ ਨੂੰ ਦਿੱਲੀ ਪੁਲਿਸ ਨੇ 10 ਤੋਂ ਵੱਧ ਗੈਂਗਸਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿਚ ਬੰਬੀਹਾ ਗਰੁੱਪ ਦੇ 3 ਗੈਂਗਸਟਰ ਵੀ ਸ਼ਾਮਲ ਸਨ। ਸੱਜਣ ਅਤੇ ਅਨਿਲ ਖਿਲਾਫ਼ ਕਤਲ ਅਤੇ ਫਿਰੌਤੀ ਦੇ 30 ਤੋਂ ਵੱਧ ਮਾਮਲੇ ਦਰਜ ਹਨ। ਇਲਜ਼ਾਮਾਂ ਅਨੁਸਾਰ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਸ਼ਾਰਪ ਸ਼ੂਟਰ ਖਰੜ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਫਲੈਟ ਵਿਚ ਸ਼ਗਨ ਪ੍ਰੀਤ ਦੇ ਨਾਲ ਰਹਿੰਦੇ ਸਨ। ਸ਼ਗਨ ਪ੍ਰੀਤ ਸ਼ਾਰਪ ਸ਼ੂਟਰਾਂ ਨੂੰ ਵਿੱਕੀ ਮਿੱਡੂਖੇੜਾ ਦੀ ਰੇਕੀ ਕਰਨ ਵਿਚ ਨਿਸ਼ਾਨੇਬਾਜ਼ਾਂ ਦੀ ਮਦਦ ਕਰ ਰਹੀ ਸੀ। ਇਸ ਦੇ ਨਾਲ ਹੀ ਕਤਲ ਤੋਂ ਪਹਿਲਾਂ ਸ਼ੂਟਰਾਂ ਨੂੰ ਖਾਣਾ ਮੁਹੱਈਆ ਕਰਵਾਇਆ ਗਿਆ ਸੀ। 

Vicky MiddukheraVicky Middukhera

ਅਜੈਪਾਲ ਮਿੱਡੂਖੇੜਾ ਨੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਸ਼ਗਨ ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਸ ਅਤੇ ਉਸ ਦੇ ਸਾਥੀਆਂ ਦੀ ਕਾਲ ਡਿਟੇਲ, ਮੋਬਾਈਲ ਫ਼ੋਨ ਲੋਕੇਸ਼ਨ, ਮੋਬਾਈਲ ਡੰਪ ਡਾਟਾ, ਟਰੈਵਲ ਹਿਸਟਰੀ ਅਤੇ ਬੈਂਕ ਲੈਣ-ਦੇਣ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਫੜੇ ਗਏ ਗੋਲੀਕਾਂਡ ਦੇ ਵੇਰਵੇ ਵੀ ਐਸਐਸਪੀ ਤੋਂ ਸੰਭਾਲਣ ਦੀ ਮੰਗ ਕੀਤੀ ਗਈ ਹੈ।
ਸ਼ਗਨ ਪ੍ਰੀਤ ਅਤੇ ਸਿੱਧੂ ਮੂਸੇਵਾਲਾ 28 ਮਾਰਚ ਤੋਂ 2 ਅਪ੍ਰੈਲ ਤੱਕ ਦੁਬਈ ਵਿਚ ਇੱਕ ਸ਼ੋਅ ਕਰ ਰਹੇ ਸਨ। ਦੋਵੇਂ 2 ਅਪ੍ਰੈਲ ਨੂੰ ਵਾਪਸ ਭਾਰਤ ਆਏ ਸਨ। ਸ਼ਗਨ ਪ੍ਰੀਤ 6 ਅਪ੍ਰੈਲ ਨੂੰ ਅਚਾਨਕ ਗਾਇਬ ਹੋ ਗਿਆ ਸੀ।

Vicky MiddukheraVicky Middukhera

ਦਿੱਲੀ ਪੁਲਿਸ ਦੀ ਪੁੱਛਗਿੱਛ ਵਿਚ ਉਸ ਦਾ ਨਾਮ ਸਾਹਮਣੇ ਆਇਆ ਸੀ। ਅਜੈਪਾਲ ਅਨੁਸਾਰ ਇਸ ਕਤਲ ਦਾ ਅਸਲ ਕਾਰਨ ਸ਼ਗਨ ਪ੍ਰੀਤ ਹੀ ਦੱਸ ਸਕਦਾ ਹੈ। ਉਹ ਜਾਣਦਾ ਹੈ ਕਿ ਵਿੱਕੀ ਨੂੰ ਕਿਸ ਦੇ ਇਸ਼ਾਰੇ 'ਤੇ ਮਾਰਿਆ ਗਿਆ ਸੀ। 6 ਤੋਂ 8 ਅਗਸਤ ਤੱਕ ਮੋਬਾਈਲ ਡਾਟਾ ਦੀ ਵਿਸ਼ੇਸ਼ ਖੋਜ ਕੀਤੀ ਜਾਵੇ। ਸ਼ਗਨ ਪ੍ਰੀਤ ਨੇ ਜਲ ਵਾਯੂ ਵਿਹਾਰ ਟਾਵਰ, ਖਰੜ ਵਿਖੇ ਸ਼ਾਰਪ ਸ਼ੂਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਹ ਉਨ੍ਹਾਂ ਦੇ ਸੰਪਰਕ ਵਿਚ ਸੀ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement