ਸ਼ਹੀਦ ਦੀ ਪਤਨੀ ਵਰਿੰਦਰਜੀਤ ਕੌਰ ਨੇ ਪਤੀ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕੀਤਾ
Punjab News: ਅੰਮ੍ਰਿਤਸਰ - ਭਾਰਤੀ ਫੌਜ ਵਿਚ 15 ਸਿੱਖ ਬਟਾਲੀਅਨ ਅਸਾਮ ਵਿਚ ਬਤੌਰ ਹਵਲਦਾਰ ਨੌਕਰੀ ਕਰ ਰਿਹਾ ਫੌਜੀ ਲਖਵਿੰਦਰ ਸਿੰਘ ਬੀਤੇ ਦਿਨੀਂ ਸ਼ਹੀਦ ਹੋ ਗਿਆ ਸੀ ਤੇ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਤਬੂਤ ਵਿਚ ਬੰਦ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਤਾ ਵਿਖੇ ਪੁੱਜੀ ਸੀ ਜਿਥੇ ਫੌਜ ਵੱਲੋਂ ਸਲਾਮੀ ਦੇ ਕੇ ਲਖਵਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਇਸ ਸਮੇਂ ਸ਼ਹੀਦ ਦੀ ਪਤਨੀ ਵਰਿੰਦਰਜੀਤ ਕੌਰ ਨੇ ਪਤੀ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕੀਤਾ ਅਤੇ ਆਖਿਆ ਕਿ ਉਨ੍ਹਾਂ ਦੇ ਪਤੀ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਦਾ ਜਾਮ ਪੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ 2 ਛੋਟੇ ਬੱਚੇ ਇਕ ਧੀ ਅਤੇ ਇਕ ਪੁੱਤ ਹ, ਮੇਰਾ ਸੁਫ਼ਨਾ ਹੈ ਕਿ ਮੇਰੇ ਦੋਵੇਂ ਬੱਚੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਣ ਅਤੇ ਫੌਜੀ ਬਣਨ। ਇਸ ਦੇ ਨਾਲ ਹੀ ਇਸ ਦੁੱਖ ਦੀ ਘਰੀ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਸ਼ਹੀਦ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਹੈ, ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ।
 
                    
                