Zirakpur News : ਜ਼ੀਰਕਪੁਰ ਪੁਲਿਸ ਨੇ ਕਤਲ ਕਰ ਕੇ ਭੱਜਣ ਵਾਲਾ ਮੁਲਜ਼ਮ ਨੂੰ ਕੀਤਾ ਕਾਬੂ

By : BALJINDERK

Published : Apr 26, 2025, 5:08 pm IST
Updated : Apr 26, 2025, 5:08 pm IST
SHARE ARTICLE
ਮੁਲਜ਼ਮ ਰਾਹੁਲ
ਮੁਲਜ਼ਮ ਰਾਹੁਲ

Zirakpur News : ਟਰੱਕ ਦਾ ਡਰਾਈਵਰ ਹੀ ਨਿਕਲਿਆ ਕਾਤਲ 

Zirakpur News in Punjabi : ਬੀਤੇ ਦਿਨੀ ਜ਼ੀਰਕਪੁਰ ਦੇ ਪੁਰਾਣੀ ਕਾਲਕਾ ਰੋਡ 'ਤੇ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੀ ਜਾਂਚ ਕਰਨ ਤੇ ਟਰੱਕ ਦਾ ਡਰਾਈਵਰ ਹੀ ਕਾਤਲ ਨਿਕਲਿਆ। ਮ੍ਰਿਤਕ ਦੀ ਪਛਾਣ ਚਮਕੌਰ ਸਿੰਘ (46) ਵਜੋਂ ਹੋਈ ਹੈ, ਜੋ ਕਿ ਪਿੰਡ ਕਲਾਰਾ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲ ਦਾ ਰਹਿਣ ਵਾਲਾ ਸੀ।

ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਜ਼ੀਰਕਪੁਰ ਪੁਲਿਸ ਨੂੰ ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਪੁਰਾਣੀ ਕਾਲਕਾ ਰੋਡ ਜ਼ੀਰਕਪੁਰ ਵਿਖੇ ਰਾਜੂ ਗੰਨਾ ਸਟੋਰ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਦੀ ਪਹਿਚਾਣ ਚਮਕੌਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਕੁਲਾਰਾ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ।

ਇਸ ਸੰਬੰਧੀ ਜ਼ੀਰਕਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ ਦੌਰਾਨ ਟੈਕਨੀਕਲ ਸੋਰਸਾ ਰਾਹੀ ਅਤੇ ਬੜੀ ਮੁਸਤੈਦੀ ਨਾਲ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 24 ਘੰਟਿਆ ਦੇ ਅੰਦਰ-ਅੰਦਰ ਦੋਸ਼ੀ ਰਾਹੁਲ ਪੁੱਤਰ ਲਾਲ ਚੰਦ ਵਾਸੀ ਵਾਰਡ ਨੰਬਰ 11 ਭਿੰਡਰ ਕਲੋਨੀ ਮਾਈਸਰ ਰੋਡ ਨੇੜੇ ਮੰਦਰ ਸਾਈ ਬਾਬਾ ਸਮਾਣਾ ਜ਼ਿਲ੍ਹਾ ਪਟਿਆਲਾ ਨੂੰ ਮੁਕੱਦਮੇ ’ਚ ਕਤਲ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਜੋ ਕਿ ਉਸੇ ਟਰੱਕ ਦਾ ਡਰਾਈਵਰ ਸੀ ਜਿਸ ’ਤੇ ਮ੍ਰਿਤਕ ਹੈਲਪਰ ਦੇ ਤੌਰ ’ਤੇ ਆਇਆ ਸੀ।

ਰਾਹੁਲ ਕੁਮਾਰ ਅਤੇ ਮ੍ਰਿਤਕ ਚਮਕੌਰ ਵਿਚਾਲੇ ਬੀਤੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਸ਼ੀ ਨੇ ਉਸਦੇ ਸਿਰ ’ਤੇ ਰਾਡ ਨਾਲ ਹਮਲਾ ਕਰ ਗੰਭੀਰ ਫੱਟੜ ਕਰ ਦਿੱਤਾ ਸੀ, ਜੋ ਜਖ਼ਮਾਂ ਦਾ ਤਾਪ ਨਹੀਂ ਝੱਲ ਸਕਿਆ ਅਤੇ ਉਸਦੀ ਮੌਤ ਹੋ ਗਈ। ਦੋਸੀ ਰਾਹੁਲ ਕੁਮਾਰ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

(For more news apart from Zirakpur police arrest murder-and-run suspect News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement