ਲੁਧਿਆਣਾ 'ਚ 'ਕਰੋਨਾ ਵਾਇਰਸ' ਨਾਲ 7 ਹੋਰ RPF ਜਵਾਨ ਹੋਏ ਪ੍ਰਭਾਵਿਤ
Published : May 26, 2020, 8:23 pm IST
Updated : May 26, 2020, 8:23 pm IST
SHARE ARTICLE
Covid 19
Covid 19

ਪੰਜਾਬ ਵਿਚ ਆਏ ਦਿਨ ਵੱਖ ਵੱਖ ਥਾਵਾਂ ਤੋਂ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਦਰਜ਼ ਹੋ ਰਹੇ ਹਨ।

ਲੁਧਿਆਣਾ : ਪੰਜਾਬ ਵਿਚ ਆਏ ਦਿਨ ਵੱਖ ਵੱਖ ਥਾਵਾਂ ਤੋਂ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਦਰਜ਼ ਹੋ ਰਹੇ ਹਨ। ਇਸ ਤਰ੍ਹਾਂ ਹੁਣ ਲੁਧਿਆਣਾ ਵਿਚ RPF ਦੇ 7 ਨਵੇ ਜਵਾਨ ਕਰੋਨਾ ਪੌਜਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਇਨ੍ਹਾਂ ਜਵਾਨਾਂ ਦੇ ਸੰਪਰਕ ਵਿਚ ਆਉਂਣ ਵਾਲੇ ਲਗਭਗ 100 ਦੇ ਕਰੀਬ ਜਵਾਨਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

CoronavirusCoronavirus

ਇੱਥੇ ਦੱਸਣ ਯੋਗ ਹੈ ਕਿ ਲੁਧਿਆਣਾਂ ਵਿਚ ਪਹਿਲਾਂ ਵੀ ਕਈ ਜਵਾਨ ਕਰੋਨਾ ਵਾਇਰਸ ਦੇ ਪੌਜਟਿਵ ਪਾਏ ਜਾ ਚੁੱਕੇ ਹਨ। ਹੁਣ ਤੱਕ ਪੰਜਾਬ ਵਿਚ 2100 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਸੂਬੇ ਵਿਚ 1900 ਤੋਂ ਜ਼ਿਆਦਾ ਲੋਕ ਅਜਿਹੇ ਹਨ ਜਿਹੜੇ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

Coronavirus recovery rate statewise india update maharashtraCoronavirus 

ਇਸ ਸਮੇਂ ਇੱਥੇ 150 ਦੇ ਲੱਗਭੱਗ ਐਕਟਿਵ ਕੇਸ ਚੱਲ ਰਹੇ ਹਨ। ਦੱਸ ਦੱਈਏ ਕਿ ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਲਗਾਏ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ ਜੋ ਕਿ 31 ਮਈ ਤੱਕ ਚੱਲੇਗਾ।

CoronavirusCoronavirus

ਇਸ ਵਿਚ ਸਰਕਾਰ ਵੱਲੋਂ ਲੋਕਾਂ ਦੀਆਂ ਲੋੜਾਂ ਨੂੰ ਦੇਖਦਿਆਂ ਕੁਝ ਰਾਹਤਾਂ ਵੀ ਦਿੱਤੀਆਂ ਗਈਆਂ ਹਨ, ਪਰ ਜਿਹੜੇ ਇਲਾਕਿਆਂ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਜ਼ਿਆਦਾ ਹੈ ਉਥੇ ਜ਼ਿਆਦਾ ਛੋਟਾਂ ਨਹੀਂ ਦਿੱਤੀਆਂ ਗਈਆਂ ਹਨ।

Coronavirus expert warns us double official figureCoronavirus 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement