
ਤਾਲਾਬੰਦ ਦੌਰਾਨ ਠੱਪ ਪਈ ਆਰਥਕ ਦਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਜਰਵ ਬੈਂਕ ਆਫ ਇੰਡਿਆ ਦੁਆਰਾ ਜਾਰੀ
ਚੰਡੀਗੜ੍ਹ, 25 ਮਈ (ਰਾਵਤ): ਤਾਲਾਬੰਦ ਦੌਰਾਨ ਠੱਪ ਪਈ ਆਰਥਕ ਦਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਜਰਵ ਬੈਂਕ ਆਫ ਇੰਡਿਆ ਦੁਆਰਾ ਜਾਰੀ ਦਿਸ਼ਾਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਬਜਾਜ ਫਾਇਨੈਂਸ ਲੋਨ ਭੁਗਤਾਨ ਦੀ ਦ੍ਰਿਸ਼ਟੀ ਤੋਂ ਅਪਣੇ ਗਾਹਕਾਂ ਨੂੰ ਮੋਹਲਤ (ਮੋਰਾਟੇਰਿਅਮ) ਦੇਣ ਵਿਚ ਪਰਿਆਸਰਤ ਹੈ। ਪ੍ਰੇਸ ਨੂੰ ਜਾਰੀ ਇਕ ਰਿਲੀਜ ਵਿਚ ਬਜਾਜ ਫਾਇਨੈਂਸ ਨੇ ਸਾਫ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਕਿਸੇ ਵੀ ਤਰਾਂ੍ਹ ਦੇ ਲੋਨ ਲਈ ਦੋ ਤੋਂ ਜਿਆਦਾ ਕਿਸ਼ਤਾਂ ਬਕਾਇਆ ਨਹੀਂ ਹੈ, ਉਹ ਸਾਰੇ ਗਾਹਕ ਮਾਰਚ, ਅਪਰੈਲ ਅਤੇ ਮਈ 2020 ਦੇ ਮਹਿਨੀਆਂ ਵਿਚ ਕਿਸ਼ਤਾਂ ਦਾ ਭੂਗਤਾਨ ਨਹੀਂ ਕਰਣ ਦੇ ਲਈ ਮੋਹਲਤ ਪਾਉਣ ਦੇ ਯੌਗ ਹਨ । ਮੋਰਾਟੋਰਿਅਮ ਦਾ ਲਾਭ ਚੁਕਣ ਦੇ ਲਈ ਗਾਹਕਾਂ ਨੂੰ ਅਪਣਾ ਵਿਵਰਣ ਅਤੇ ਮੋਹਲਤ ਦਾ ਕਾਰਨ ਦਸਦੇ ਹੋਏ ਬਜਾਜਾ ਫਾਇਨੈਂਸ ਦੀ ਵੈਬਸਾਇਟ ਤੇ ਅਪਲਾਈ ਕਰ ਸਕਦੇ ਹਨ।