ਪਾਲੇ ਹੋਏ ਗੁੰਡਿਆਂ ਤੋਂ ਸਿਆਸੀ ਵਿਰੋਧੀਆਂ ਦੇ ਕਤਲ ਕਰਵਾ ਰਹੇ ਨੇ ਸੱਤਾਧਾਰੀ ਕਾਂਗਰਸੀ - ਹਰਪਾਲ ਚੀਮਾ
Published : May 26, 2020, 7:30 pm IST
Updated : May 26, 2020, 7:30 pm IST
SHARE ARTICLE
File Photo
File Photo

ਨਵਾਂ ਸ਼ਹਿਰ ਦੇ ਰਾਣੇਵਾਲ ਕਤਲ ਕਾਂਡ ਦੀ ‘ਆਪ’ ਨੇ ਕੀਤੀ ਜ਼ੋਰਦਾਰ ਨਿਖੇਧੀ, ਪਹਿਲਾਂ ਵੀ ਝੂਠੇ ਕੇਸਾਂ ‘ਚ ਫਸਾਇਆ ਗਿਆ ਸੀ ਮਿ੍ਰਤਕ ‘ਆਪ’ ਆਗੂ- ਜੈ ਕ੍ਰਿਸ਼ਨ ਸਿੰਘ ਰੋੜੀ

ਨਵਾਂ ਸ਼ਹਿਰ/ਚੰਡੀਗੜ 26 ਮਈ 2020 - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਨਵਾਂ ਸ਼ਹਿਰ ਹਲਕੇ ਦੇ ਪਿੰਡ ਰਾਣੇਵਾਲ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਬੂਥ ਇੰਚਾਰਜ ਪਰਮਜੀਤ ਪੰਮਾ ਦੀ ਹੋਈ ਹੱਤਿਆ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਸ ਨੂੰ ਨਿਰੋਲ ਸਿਆਸੀ ਕਤਲ ਕਰਾਰ ਦਿੱਤਾ। 

File photoFile photo

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਮਜੀਤ ਪੰਮਾ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਰਿਵਾਰ ਨੂੰ ਇਨਸਾਫ਼ ਅਤੇ ਜ਼ਾਲਮ ਹਤਿਆਰਿਆਂ ਨੂੰ ਸਖ਼ਤ ਸਜਾ ਦਿਵਾਉਣ ਦਾ ਅਹਿਦ ਲਿਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਰਮਜੀਤ ਪੰਮਾ ਕਤਲ ਕੇਸ ‘ਚ ਸੱਤਾਧਾਰੀ ਕਾਂਗਰਸ ਦੇ ਸਥਾਨਕ ਆਗੂ ਅਤੇ ਉਨਾਂ ਦੇ ਕੁੱਝ ਹੱਥ-ਠੋਕੇ ਪੁਲਸ ਕਰਮੀਂ ਸਿੱਧੇ ਤੌਰ ‘ਤੇ ਸ਼ਾਮਲ ਹਨ। ਇਸ ਲਈ ਇਸ ਮਾਮਲੇ ਦੀ ਸਮਾਂਬੱਧ ਨਿਆਇਕ ਜਾਂਚ ਕਰਵਾਈ ਜਾਵੇ।

Harpal CheemaHarpal Cheema

ਚੀਮਾ ਨੇ ਕਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਨਵਾਂ ਸ਼ਹਿਰ ਜ਼ਿਲੇ ‘ਚ ਇੱਕੋ ਤਰਾਂ ਦਾ ਇਹ ਦੂਸਰਾ ਕਤਲ ਹੈ। ਰਾਹੋਂ ਦੇ ਪੱਤਰਕਾਰ ਮਨਪ੍ਰੀਤ ਮਾਂਗਟ ਦੀ ਹੱਤਿਆ ਵੀ ਇਸੇ ਤਰਾਂ ਸਿਆਸਤਦਾਨਾਂ ਅਤੇ ਮਾਫ਼ੀਆ ਦੀ ਜੁਗਲਬੰਦੀ ਦਾ ਨਤੀਜਾ ਸੀ, ਕਿਉਂਕਿ ਬਤੌਰ ਪੱਤਰਕਾਰ ਮਾਂਗਟ ਰੇਤ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਰੱਖਦਾ ਸੀ। ਇਸੇ ਤਰਾਂ ਪਰਮਜੀਤ ਪੰਮਾ ਵੀ ਆਮ ਆਦਮੀ ਪਾਰਟੀ ਦਾ ਨਿਧੜਕ ਆਗੂ ਅਤੇ ਚੰਗਾ ਬੁਲਾਰਾ ਹੋਣ ਦੇ ਨਾਲ-ਨਾਲ ਪਾਰਟੀ ਨੂੰ ਸੰਗਠਨਾਤਮਕ ਪੱਧਰ ‘ਤੇ ਮਜ਼ਬੂਤ ਕਰਨ ‘ਚ ਜੁਟਿਆ ਹੋਇਆ ਸੀ।

AAP distributed smartphoneAAP 

ਪਰਮਜੀਤ ਪੰਮਾ ਦੀ ਬੁਲੰਦ ਆਵਾਜ਼ ਅਤੇ ਸਿਆਸੀ ਗਤੀਵਿਧੀਆਂ ਨਵਾਂ ਸ਼ਹਿਰ ਦੇ ਸੱਤਾਧਾਰੀ ਆਗੂਆਂ ਨੂੰ ਲਗਾਤਾਰ ਰੜਕਦੀਆਂ ਆ ਰਹੀਆਂ ਸਨ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਰਮਜੀਤ ਪੰਮਾ ਨੂੰ ਸਥਾਨਕ ਕਾਂਗਰਸੀ ਆਗੂ ਨੇ ਪਹਿਲਾਂ ਵੀ ਇੱਕ ਝੂਠੇ ਕੇਸ ‘ਚ ਫਸਾਇਆ ਸੀ। ‘ਆਪ’ ਆਗੂਆਂ ਨੇ ਕਿਹਾ ਕਿ ਜਿੰਨੀ ਦਰਿੰਦਗੀ ਨਾਲ ਜੀਪ ਥੱਲੇ ਪਰਮਜੀਤ ਪੰਮਾ ਨੂੰ ਵਾਰ-ਵਾਰ ਕੁਚਲਿਆ ਗਿਆ, ਇਹ ਪੇਸ਼ਾਵਰ ਕਾਤਲਾਂ ਦਾ ਕਾਰਾ ਹੈ ਜੋ ਸਥਾਨਕ ਕਾਂਗਰਸੀ ਆਗੂ ਨੇ ਪਾਲੇ ਹੋਏ ਹਨ।

Captain Amrinder SinghCaptain Amrinder Singh

ਚੀਮਾ ਅਤੇ ਰੋੜੀ ਨੇ ਕਿਹਾ ਕਿ ਅਜਿਹੇ ਘਿਣਾਉਣੇ ਅਪਰਾਧ ਸੂਬੇ ‘ਚ ਕਾਨੂੰਨ ਵਿਵਸਥਾ ਦੀ ਥਾਂ ਜੰਗਲਰਾਜ ਕਾਰਨ ਲਗਾਤਾਰ ਵਾਪਰ ਰਹੇ ਹਨ, ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜਿੰਨਾ ਕੋਲ ਗ੍ਰਹਿ ਵਿਭਾਗ ਵੀ ਹੈ) ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਆਪਣੇ ਸਿਸਵਾ ਫਾਰਮਹਾਊਸ ‘ਤੇ ਬੈਠ ਕੇ ਆਪਣੀ ਡਗਮਗਾ ਰਹੀ ਕੁਰਸੀ ਨੂੰ ਲੰਚ-ਡਿਨਰ ਡਿਪਲੋਮੇਸੀ ਨਾਲ ਬਚਾਉਣ ‘ਚ ਰੁੱਝੇ ਹੋਏ ਹਨ, ਪਰੰਤੂ ਜਰਜਰ ਕਾਨੂੰਨ ਵਿਵਸਥਾ ਨੇ ਪੰਜਾਬ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement