
ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਕੱਲ ਸੋਮਵਾਰ ਨੂੰ 34 ਨਵੇਂ ਕੇਸ ਦਰਜ਼ ਹੋਏ ਹਨ।
ਚੰਡੀਗੜ੍ਹ : ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਕੱਲ ਸੋਮਵਾਰ ਨੂੰ 34 ਨਵੇਂ ਕੇਸ ਦਰਜ਼ ਹੋਏ ਹਨ। ਇਨ੍ਹਾਂ ਵਿਚੋਂ 16 ਜਲੰਧਰ ਵਿਚੋਂ, ਅਮ੍ਰਿੰਤਰਸਰ 6, ਪਠਾਨਕੋਟ 5, ਲੁਧਿਆਣਾ 2, ਇਸ ਦੇ ਨਾਲ ਹੀ ਕਪੂਰਥਲਾ, ਮੋਹਾਲੀ, ਤਰਨਤਾਰਨ, ਸੰਗਰੂਰ ਅਤੇ ਪਟਿਆਲਾ ਵਿਚੋਂ ਇਕ-ਇਕ ਕੇਸ ਸਾਹਮਣੇ ਆਇਆ ਹੈ।
Coronavirus
ਇਨ੍ਹਾਂ ਵਿਚੋਂ 16 ਮਰੀਜ਼ ਕੇਵਲ 4 ਪਰਿਵਾਰਾਂ ਦੇ ਹੀ ਸਨ। ਜਿਸ ਤੋਂ ਬਾਅਦ ਸੂਬੇ ਅੰਦਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 2,215 ਹੋ ਗਈ ਹੈ। ਸੋਮਵਾਰ ਨੂੰ ਆਏ 16 ਮਰੀਜ਼ਾਂ ਵਿਚੋਂ 15 ਮਰੀਜ਼ ਇਕ-ਦੂਜੇ ਦੇ ਸੰਪਰਕ ਵਿਚ ਆਉਂਣ ਨਾਲ ਸੰਕਮ੍ਰਿਤ ਹੋਏ ਹਨ। ਇਨ੍ਹਾਂ ਵਿਚ ਸਿਵਲ ਹਸਪਤਾਲ ਦੀਆਂ ਚਾਰ ਨਰਸਾਂ, ਦਾਦਾ ਕਾਲੋਨੀ ਦੇ 5 ਪ੍ਰਵਾਸੀ, ਲਾਜਪੱਤ ਨਗਰ ਦੇ ਰਹਿਣ ਕਾਰੋਬਾਰੀ ਦੇ ਪਰਿਵਾਰ ਦੇ 3 ਮੈਂਬਰ, ਅਤੇ ਦੋ ਉਨ੍ਹਾਂ ਦੇ ਕਰੀਬੀ ਅਤੇ 1 ਨੋਕਰ ਦੀ ਰਿਪੋਰਟ ਵੀ ਪੌਜਟਿਵ ਆਈ ਹੈ।
Coronavirus
ਦੱਸ ਦੱਈਏ ਕਿ ਸੂਬੇ ਅੰਦਰ 8 ਜ਼ਿਲੇ ਅਜਿਹੇ ਵੀ ਹਨ ਜਿੱਥੇ ਇਸ ਸਮੇਂ ਕਰੋਨਾ ਵਾਇਰਸ ਦਾ ਇਕ ਵੀ ਕੇਸ ਨਹੀਂ ਹੈ। ਇਨ੍ਹਾਂ ਵਿਚ ਫਾਜਿਲਕਾ, ਫਿਰੋਜਪੁਰ ਫਤਿਹਗੜ੍ਹ ਸਾਹਿਬ, ਮਾਨਸਾ, ਰੋਪੜ, ਮੋਗਾ, ਨਵਾਂਸ਼ਹਿਰ ਅਤੇ ਫਰੀਦਕੋਟ ਸ਼ਾਮਿਲ ਹੈ। ਇਸ ਤੋਂ ਇਲਾਵਾ ਕਰੋਨਾ ਮੁਕਤ ਹੋਏ ਸੰਗਰੂਰ ਅਤੇ ਮੋਹਾਲੀ ਵਿਚ ਕਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ।
coronavirus punjab
ਜ਼ਿਕਰਯੋਗ ਹੈ ਕਿ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ ਜਿਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਕੁਝ ਰਾਹਤਾਂ ਦਿੱਤੀਆਂ ਗਈਆਂ ਹਨ। ਪਰ ਇਹ ਰਾਹਤਾਂ ਉਨ੍ਹਾਂ ਇਲਾਕਿਆਂ ਵਿਚ ਹੀ ਦਿੱਤੀਆਂ ਗਈਆਂ ਹਨ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।