
ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤਕ 'ਸ਼ਾਹੀ ਲੀਚੀ' ਅਤੇ 'ਜ਼ਰਦਾਲੂ ਅੰਬ' ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ
ਪਟਨਾ ਸਾਹਿਬ : ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤਕ 'ਸ਼ਾਹੀ ਲੀਚੀ' ਅਤੇ 'ਜ਼ਰਦਾਲੂ ਅੰਬ' ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ ਹਨ। ਬਿਹਾਰ ਪੋਸਟਲ ਸਰਕਲ ਨੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਨਾਲ ਮੁਜ਼ੱਫ਼ਰਪੁਰ ਤੋਂ 'ਸ਼ਾਹੀ ਲੀਚੀ' ਅਤੇ ਭਾਗਲਪੁਰ ਤੋਂ 'ਜ਼ਰਦਾਲੂ ਅੰਬ' ਦੀ ਲੌਜਿਸਟਿਕਸ ਕਰਨ ਅਤੇ ਇਨ੍ਹਾਂ ਨੂੰ ਲੋਕਾਂ ਦੇ ਦਰਵਾਜ਼ਿਆਂ ਤਕ ਪਹੁੰਚਾਉਣ ਲਈ ਇਕ ਕਰਾਰ ਕੀਤਾ ਹੈ।
File photo
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਦੌਰਾਨ ਲੀਚੀ ਅਤੇ ਅੰਬ ਦੇ ਕਾਸ਼ਤਕਾਰਾਂ ਨੂੰ ਆਪਣੇ ਫਲਾਂ ਨੂੰ ਵੇਚਣ ਦੇ ਲਈ ਮੰਡੀ ਤਕ ਲਿਜਾਣ/ਆਵਾਜਾਈ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
File photo
ਲੋਕਾਂ ਵਿਚ ਇਸ ਦੀ ਸਪਲਾਈ ਇਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਇਸ ਲਈ ਆਮ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਫਲ ਵੇਚਣ ਦੇ ਲਈ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਤੌਰ 'ਤੇ ਉਨ੍ਹਾਂ ਦੀ ਅਪਣੀ ਮੰਡੀ ਉਪਲਬਧ ਕਰਾਉਣ ਦੇ ਲਈ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਅਤੇ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਇਸ ਪਹਿਲ ਦੇ ਲਈ ਹੱਥ ਮਿਲਾਇਆ ਹੈ।
File photo
ਜ਼ਿਕਰਯੋਗ ਹੈ ਕਿ ਮੁਜ਼ੱਫ਼ਰਪੁਰ (ਬਿਹਾਰ) ਦੀ 'ਸ਼ਾਹੀ ਲੀਚੀ' ਅਤੇ ਭਾਗਲਪੁਰ (ਬਿਹਾਰ) ਦਾ 'ਜ਼ਰਦਾਲੂ ਅੰਬ' ਅਪਣੇ ਅਨੋਖੇ ਸਵਾਦ ਅਤੇ ਹਰ ਜਗ੍ਹਾ ਮੰਗ ਦੇ ਕਾਰਨ ਦੁਨੀਆਂ ਭਰ ਵਿਚ ਮਸ਼ਹੂਰ ਹੈ।
File photo
ਸ਼ੁਰੂ ਵਿਚ ਇਹ ਸਹੂਲਤ 'ਸ਼ਾਹੀ ਲੀਚੀ' ਲਈ ਮੁਜ਼ੱਫ਼ਰਪੁਰ ਅਤੇ ਪਟਨਾ ਦੇ ਲੋਕਾਂ ਨੂੰ ਅਤੇ 'ਜ਼ਰਦਾਲੂ ਅੰਬ' ਲਈ ਪਟਨਾ ਅਤੇ ਭਾਗਲਪੁਰ ਦੇ ਲੋਕਾਂ ਨੂੰ ਉਪਲਬਧ ਹੋਵੇਗੀ। ਲੀਚੀ ਦੀ ਬੁਕਿੰਗ ਘਟੋ-ਘੱਟ 2 ਕਿਲੋਗ੍ਰਾਮ ਅਤੇ ਅੰਬ ਦੀ ਬੁਕਿੰਗ ਘਟੋ-ਘੱਟ 5 ਕਿਲੋਗ੍ਰਾਮ ਤਕ ਲਈ ਹੋਵੇਗੀ।