ਸੁਖਬੀਰ ਬਾਦਲ ਵੱਲੋਂ ਪਾਰਟੀ ਦੇ 36 ਮੀਤ ਪ੍ਰਧਾਨਾਂ ਸਮੇਤ ਸੀਨੀਅਰ ਮੀਤ ਪ੍ਰਧਾਨ ਦਾ ਐਲਾਨ 
Published : May 26, 2021, 6:19 pm IST
Updated : May 26, 2021, 6:19 pm IST
SHARE ARTICLE
Sukhbir Badal
Sukhbir Badal

ਸ. ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 1 ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਸ. ਹਰਭਜਨ ਸਿੰਘ ਡੰਗ, ਸ. ਇੰਦਰਮੋਹਨ ਸਿੰਘ ਬਜਾਜ ਅਤੇ ਸ. ਸਰਬਜੀਤ ਸਿੰਘ ਮੱਕੜ ਨੂੰ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਸ. ਜਗਦੀਪ ਸਿੰਘ ਨਕਈ, ਸ. ਪ੍ਰਕਾਸ਼ ਸਿੰਘ ਭੱਟੀ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ ਲੁਧਿਆਣਾ, ਸ. ਇੰਦਰਇਕਬਾਲ ਸਿੰਘ ਅਟਵਾਲ, ਸ. ਰਿਪਜੀਤ ਸਿੰਘ ਬਰਾੜ, ਐਸ.ਆਰ. ਕਲੇਰ, ਸ. ਜਰਨੈਲ ਸਿੰਘ ਵਾਹਦ, ਕਰਨਲ ਸੀ. ਡੀ. ਸਿੰਘ ਕੰਬੋਜ, ਸ. ਜੋਗਿੰਦਰ ਸਿੰਘ ਜਿੰਦੂ, ਸ. ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ, ਸ. ਤਜਿੰਦਰ ਸਿੰਘ ਮਿੱਡੂਖੇੜਾ

 ਸ. ਅਮਰਪਾਲ ਸਿੰਘ ਬੌਲੀ ਅਜਨਾਲਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਰਜਿੰਦਰ ਦੀਪਾ ਸੁਨਾਮ, ਸ. ਰਣਜੀਤ ਸਿੰਘ ਗਿੱਲ ਖਰੜ, ਵਿਜੈ ਦਾਨਵ, ਸ. ਗੁਰਮੀਤ ਸਿੰਘ ਦਾਦੂਵਾਲ, ਵਿਪਨ ਸੂਦ ਕਾਕਾ ਲੁਧਿਆਣਾ, ਜੀਵਨ ਧਵਨ ਲੁਧਿਆਣਾ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਸਤਿੰਦਰਜੀਤ ਸਿੰਘ ਮੰਟਾ, ਰਾਜ ਕੁਮਾਰ ਅਤਿਕਾਏ, ਚੰਦਨ ਗਰੇਵਾਲ, ਪ੍ਰੇਮ ਵਲੈਚਾ, ਡਾ. ਰਾਜ ਸਿੰਘ ਡਿੱਬੀਪੁਰਾ, ਸ. ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲਕੇ, ਟਿੱਕਾ ਯਸ਼ਵੀਰ ਚੰਦ ਨੰਗਲ, ਸ. ਬਲਬੀਰ ਸਿੰਘ ਜਹਾਂਗੀਰ ਭੈਣੀ ਫਾਜਲਿਕਾ, ਵਿਜੈ ਛਾਬੜਾ ਫਰੀਦਕੋਟ ਅਤੇ ਦੇਸ ਰਾਜ ਫਾਜ਼ਿਲਕਾ ਦੇ ਨਾਮ ਸ਼ਾਮਲ ਹਨ। 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement