ਕੈਪਟਨ ਅਮਰਿੰਦਰ ਨੇ ਦਿੱਲੀ ਦੇ ਸਿੱਖਿਆ ਮਾਡਲ ਦਾ ਉਡਾਇਆ ਮਜ਼ਾਕ, 'ਅਸਲ 'ਚ ਉਹ ਪੰਜਾਬ ਤੋਂ ਬਹੁਤ ਹੇਠਾਂ ਹੈ'
Published : May 26, 2022, 7:17 pm IST
Updated : May 26, 2022, 7:17 pm IST
SHARE ARTICLE
Amarinder singh
Amarinder singh

ਆਪਣੀਆਂ ਸਾਰੀਆਂ ਪ੍ਰਾਪਤੀਆਂ ਤੋਂ ਇਨਕਾਰ ਕਰਨ ਲਈ ਕਾਂਗਰਸ ਪਾਰਟੀ 'ਤੇ ਲਈ ਚੁਟਕੀ

 

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦਾ ‘ਦਿੱਲੀ ਮਾਡਲ’ ਪੇਸ਼ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ, ਜਦੋਂ ਕਿ ਅਸਲ ਵਿੱਚ 2021 ਦੀ ਕੌਮੀ ਸਿੱਖਿਆ 'ਤੇ ਸਰਵੇਖਣ ਪ੍ਰਾਪਤੀ ਵਿੱਚ ਉਨ੍ਹਾਂ (ਦਿੱਲੀ) ਦਾ ਬਹੁਤ ਬੁਰਾ ਪ੍ਰਦਰਸ਼ਨ ਰਿਹਾ ਹੈ। NAS 2021 ਦੇ ਅਨੁਸਾਰ, ਦਿੱਲੀ ਦਾ ਪੰਜਾਬ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਦਰਸ਼ਨ ਬਹੁਤ ਬੁਰਾ ਸੀ।

Amarinder singhAmarinder singh

ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ 'ਤੇ ਵੀ ਨਿਸ਼ਾਨਾ ਸਾਧਿਆ, ਜਿਸ ਨੇ 2017 ਤੋਂ ਸਤੰਬਰ 2021 ਦਰਮਿਆਨ ਕੈਪਟਨ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਨੂੰ ਨਾ ਦੇਣ ਦੇ ਚੱਕਰ ਵਿੱਚ, ਸਾਰੇ ਕੀਤਾ ਕੰਮਾਂ ਨੂੰ ਨਕਾਰ ਦਿੱਤਾ ਸੀ ਅਤੇ 'ਆਪ' ਲਈ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਰਾਹ ਪੱਧਰਾ ਕੀਤਾ।

 

Amarinder singhAmarinder singh

ਸਰਵੇ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ ਦਿੱਲੀ ਨਾਲੋਂ ਬਹੁਤ  ਵਧੀਆਂ ਪ੍ਰਦਰਸ਼ਨ ਕੀਤਾ ਹੈ, ਸਗੋਂ ਸਾਰੇ ਸੂਚਕਾਂ 'ਤੇ ਰਾਸ਼ਟਰੀ ਔਸਤ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। "ਕੀ ਸਿੱਖਿਆ ਦਾ ਅਸਫਲ ਮਾਡਲ ਇੱਕ ਸਫਲ ਮਾਡਲ ਦੀ ਥਾਂ ਲੈ ਸਕਦਾ ਹੈ?" ਉਨ੍ਹਾਂ ਪੰਜਾਬ ਦੀ 'ਆਪ' ਸਰਕਾਰ ਨੂੰ ਸਵਾਲ ਕੀਤਾ ਜੋ ਪੰਜਾਬ 'ਚ 'ਦਿੱਲੀ ਮਾਡਲ' ਨੂੰ ਪੇਸ਼ ਕਰਨ ਦੀ ਵਾਰ- ਵਾਰ ਗੱਲ ਕਰਦੀ ਹੈ।

 

Arvind Kejriwal and Bhagwant MannArvind Kejriwal

ਕਾਂਗਰਸ ਪਾਰਟੀ ਅਤੇ ਇਸ ਦੇ ਨੇਤਾਵਾਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣਾ ਨੁਕਸਾਨ ਕਰਨ ਲਈ ਸਭ ਕੁਝ ਕੀਤਾ ਅਤੇ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਮਸ਼ਕਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰੇ ਮੋਰਚਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਭਾਵੇਂ ਉਹ ਕੋਵਿਡ ਮਹਾਂਮਾਰੀ ਨਾਲ ਸਫ਼ਲਤਾਪੂਰਵਕ ਨਜਿੱਠਣਾ ਹੋਵੇ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਹੋਵੇ। “ਕਾਂਗਰਸ ਪਾਰਟੀ ਨੇ ਜਾਣਬੁੱਝ ਕੇ ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਚੋਣ ਕੀਤੀ ਅਤੇ ਇਸ ਦੀ ਬਜਾਏ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਹੀ ਸਭ ਕੁਝ 111 ਦਿਨਾਂ ਵਿੱਚ ਹੋ ਗਿਆ ਸੀ ਅਤੇ ਨਤੀਜਨ ਉਨ੍ਹਾਂ ਦੀ ਤਬਾਹੀ ਹੋਈ ਹੈ”, ਉਨ੍ਹਾਂ ਨੇ ਟਿੱਪਣੀ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement