Road Accident : ਕਾਰ ਪਲਟਣ ਨਾਲ 5 ਲੋਕਾਂ ਦੀ ਮੌਤ, 3 ਜ਼ਖਮੀ; ਬੇਟੀ ਲਈ ਰਿਸ਼ਤਾ ਦੇਖ ਕੇ ਪੰਜਾਬ ਪਰਤ ਰਿਹਾ ਸੀ ਪਰਿਵਾਰ
Published : May 26, 2024, 9:42 pm IST
Updated : May 26, 2024, 9:42 pm IST
SHARE ARTICLE
Road Accident
Road Accident

ਟਰੱਕ ਤੋਂ ਬਚਣ ਦੇ ਚੱਕਰ 'ਚ ਵਾਪਰਿਆ ਵੱਡਾ ਹਾਦਸਾ

Haryana Road Accident : ਹਰਿਆਣਾ ਦੇ ਹਿਸਾਰ 'ਚ ਐਤਵਾਰ ਨੂੰ ਕਾਰ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ , ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸੈਕਟਰ 27-28 ਮੋੜ 'ਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹੈ। ਕਾਰ 'ਚ ਸਵਾਰ ਲੋਕ ਹਾਂਸੀ 'ਚ ਰਿਸ਼ਤਾ ਦੇਖਣ ਤੋਂ ਬਾਅਦ ਪੰਜਾਬ ਪਰਤ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਸਤਪਾਲ ਵਾਸੀ ਸਿਰਸਾ, ਰਵੀ ਸਿੰਘ ਵਾਸੀ ਕਾਲਾਂਵਾਲੀ, ਬੱਗਾ ਸਿੰਘ ,ਮਧੂ ਅਤੇ ਰਣਜੀਤ ਸਿੰਘ ਵਾਸੀ ਮੌੜ ਮੰਡੀ ਬਠਿੰਡਾ ਵਜੋਂ ਹੋਈ ਹੈ। ਰਣਜੀਤ ਸਿੰਘ ਅਤੇ ਬੱਗਾ ਸਿੰਘ ਸਕੇ ਭਰਾ ਹਨ। ਮਧੂ ਬੱਗਾ ਸਿੰਘ ਦੀ ਪਤਨੀ ਹੈ। ਸਤਪਾਲ ,ਬੱਗਾ ਸਿੰਘ ਦਾ ਸਾਲਾ ਹੈ ਅਤੇ ਰਵੀ ਸਤਪਾਲ ਦਾ ਰਿਸ਼ਤੇਦਾਰ ਹੈ।ਜ਼ਖ਼ਮੀਆਂ ਵਿੱਚ ਬੱਗਾ ਸਿੰਘ ਪੁੱਤਰ ਤਰਸੇਮ, ਉਸ ਦੀ ਪਤਨੀ ਗੀਤੂ ਅਤੇ ਡਿੰਪਲ ਸ਼ਾਮਲ ਹਨ। ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਦਰਅਸਲ 'ਚ ਐਤਵਾਰ ਨੂੰ ਬਠਿੰਡਾ ਤੋਂ ਬੱਗਾ ਸਿੰਘ ਆਪਣੀ ਧੀ ਲਈ ਲੜਕਾ ਦੇਖਣ ਲਈ ਪਰਿਵਾਰ ਸਮੇਤ ਹਾਂਸੀ ਆਇਆ ਸੀ। ਰਸਤੇ ਵਿੱਚ ਸਿਰਸਾ ਵਿੱਚ ਬੱਗਾ ਸਿੰਘ ਨੇ ਸਤਪਾਲ ਅਤੇ ਕਾਲਾਂਵਾਲੀ ਨਾਲ ਰਵੀ ਨੂੰ ਨਾਲ ਕਾਰ ਵਿੱਚ ਬਿਠਾ ਲਿਆ। ਸਾਰੇ ਸ਼ਾਮ ਨੂੰ ਲੜਕਾ ਦੇਖਣ ਤੋਂ ਬਾਅਦ  ਵਾਪਸ ਪਰਤ ਰਹੇ ਸਨ।

ਡੀਐਸਪੀ ਵਿਜੇਪਾਲ ਨੇ ਦੱਸਿਆ ਕਿ ਟਰੱਕ ਯੂ-ਟਰਨ ਲੈ ਰਿਹਾ ਸੀ। ਅਚਾਨਕ ਕਾਰ ਬੇਕਾਬੂ ਹੋ ਗਈ। ਕਾਰ ਪੁਲ ਦੇ ਉਪਰ ਤੋਂ ਡਿੱਗ ਗਈ। ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਬਾਕੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲੇ ਸਾਰੇ ਪਰਿਵਾਰਕ ਮੈਂਬਰ ਹਨ। ਡਰਾਈਵਰ ਸੁਰੱਖਿਅਤ ਹੈ। ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

 

Location: India, Punjab

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement