
ਆਈਲੈਟਸ ਕੋਚਿੰਗ ਸੈਂਟਰ ਖੋਲ੍ਹਣ ਦੀ ਮਿਲੀ ਆਗਿਆ
ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਨੇ ਕੁੱਝ ਛੋਟਾਂ ਨਾਲ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਪਾਬੰਦੀਆਂ 30 ਜੂਨ ਤਕ ਵਧਾ ਦਿਤੀਆਂ ਹਨ। ਪਹਿਲਾਂ ਇਹ 25 ਜੂਨ ਤਕ ਲਾਗੂ ਸਨ। ਵਧੀਕ ਮੁੱਖ ਸਕੱਤਰ (ਗ੍ਰਹਿ) ਵਲੋਂ ਜਾਰੀ ਹੁਕਮਾਂ ਅਨੁਸਾਰ ਪਾਬੰਦੀਆਂ ’ਚ ਆਈਲੈਟਸ ਕੋਚਿੰਗ ਸੈਂਟਰਾਂ ਨੂੰ ਰਾਹਤ ਦਿੰਦੇ ਹੋਏ ਇਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਪਰ ਇਹ ਸ਼ਰਤ ਰੱਖੀ ਗਈ ਹੈ ਕਿ ਸਾਰੇ ਬੱਚਿਆਂ ਤੇ ਸਟਾਫ਼ ਨੂੰ ਵੈਕਸੀਨ ਦੀ ਇਕ-ਇਕ ਡੋਜ਼ ਲੱਗੀ ਹੋਣੀ ਚਾਹੀਦੀ ਹੈ।
Corona Virus
ਐਤਵਾਰ ਦਾ ਮੁਕੰਮਲ ਕਰਫ਼ਿਊ ਜ਼ਰੂਰੀ ਸੇਵਾਵਾਂ ਛੱਡ ਕੇ ਜਾਰੀ ਰਹੇਗਾ। ਬਾਰ, ਅਹਾਤੇ, ਪਬ, ਵਿਦਿਅਕ ਅਦਾਰੇ ਬੰਦ ਰਹਿਣਗੇ। ਨਾਈਟ ਕਰਫ਼ਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਏ.ਸੀ. ਬਸਾਂ ’ਚ 50 ਫ਼ੀ ਸਦੀ ਯਾਤਰੀ ਅਤੇ ਨਾਨ ਏ.ਸੀ. ’ਚ ਸਮਰਥਾ ਮੁਤਾਬਕ ਹੋਣਗੇ ਪਰ ਕੋਈ ਯਾਤਰੀ ਖੜਾ ਨਹੀਂ ਹੋਵੇਗਾ।