ਸ਼ੋ੍ਰਮਣੀ ਅਕਾਲੀ ਦਲ ਰਾਹੁਲ ਗਾਂਧੀ, ਜਾਖੜ, ਐਸ ਆਈ ਟੀ, ਵਿਰੁਧ ਪੁਲਿਸ ਕੇਸ ਦਰਜ ਕਰਵਾਏਗਾ : ਮਜੀਠੀਆ
Published : Jun 26, 2021, 7:27 am IST
Updated : Jun 26, 2021, 7:27 am IST
SHARE ARTICLE
image
image

ਸ਼ੋ੍ਰਮਣੀ ਅਕਾਲੀ ਦਲ ਰਾਹੁਲ ਗਾਂਧੀ, ਜਾਖੜ, ਐਸ ਆਈ ਟੀ, ਵਿਰੁਧ ਪੁਲਿਸ ਕੇਸ ਦਰਜ ਕਰਵਾਏਗਾ : ਮਜੀਠੀਆ


ਅੰਮਿ੍ਤਸਰ, 25 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) :  ਸਾਬਕਾ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਸ਼ੋ੍ਰਮਣੀ ਅਕਾਲੀ ਦਲ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਐਸ ਆਈ ਟੀ ਮੈੀਬਰਾਂ, ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ, ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਦੇ ਖਿਲਾਫ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਵਿਚ ਸਿਆਸੀ ਦਖਲ ਦੇਣ  ਅਤੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀ ਜਾਅਲਸਾਜ਼ੀ ਤੇ ਫੌਜਦਾਰੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਪੁਲਿਸ ਕੇਸ ਦਰਜ ਕਰਵਾਏਗਾ | ਮਜੀਠੀਆ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹ ਐਲਾਨ ਕਰ ਕੇ ਆਪ ਹੀ ਬਿੱਲੀ ਥੈਲਿਓਾ ਬਾਹਰ ਲੈ ਆਂਦੀ ਹੈ ਕਿ ਰਾਹੁਲ ਗਾਂਧੀ ਨੇ ਬੇਅਦਬੀ ਕੇਸ ਵਿਚ ਬਾਦਲ ਪਰਿਵਾਰ ਨੂੰ ਫਸਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਕਮ ਦਿੱਤੇ ਹਨ |ਇਹ ਇਕ ਫੌਜਦਾਰੀ ਸਾਜ਼ਿਸ਼ ਬਣਦੀ ਹੈ, ਕਿਉਂਕਿ ਵਿਜੀਲੈਂਸ ਵਿਭਾਗ ਹੀ ਐਸ ਆਈ ਟੀ ਨੂੰ ਚਲਾ ਰਿਹਾ ਹੈ ਤੇ ਆਪਣੇ ਅਫਸਰ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਲਈ ਬਣੀ ਐਸ ਆਈ ਟੀ ਨਾਲ ਤਾਇਨਾਤ ਕਰ ਰਿਹਾ ਹੈ, ਇਸ ਲਈ ਇਹ ਸਪਸ਼ਟ ਹੈ ਕਿ ਵਿਜੀਲੈਂਸ ਡਾਇਰੈਕਟਰ ਤੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨੇ ਰਲ ਕੇ ਨੇੜਿਓਾ ਕੰਮ ਕੀਤਾ |ਇਹੀ ਕਾਰਨ ਹੈ ਕਿ ਵਿਜੇ ਇੰਦਰ ਸਿੰਗਲਾ ਵਰਗੇ ਲੋਕ, ਜਿਨਾਂ ਨੇ ਪਹਿਲਾਂ ਲੁਧਿਆਣਾ ਸਿਟੀ ਸੈਂਟਰ ਕੇਸ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਮੁਲਜ਼ਮ ਸਨ, ਨੁੰ ਰੱਣ ਕਰਨ ਦੀ ਰਿਪੋਰਟ ਪੇਸ਼ ਨੂੰ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੁੰ ਫਸਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਕਿਵੇਂ ਐਸ ਆਈ ਟੀ ਹਾਈਕੋਰਟਦੇ ਹੁਕਮਾਂ ਦੀ ਸਿੱਧੇ ਤੌਰ 'ਤੇ ਉਲੰਘਣਾ ਕਰਦਿਆਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਹੈ | ਉਹਨਾਂ ਕਿਹਾ ਕਿ ਧਾਰਾ 156 ਆਈ ਪੀ ਸੀ ਵਿਚ ਸਪਸ਼ਟ ਕਿਹਾ ਹੈ ਕਿ ਸਿਰਫ ਪੁਲਿਸ ਕੋਲ ਹੀ ਕੇਸ ਦੀ ਪੜਤਾਲ ਦੀਆਂ ਤਾਕਤਾਂ ਹਨ ਤੇ ਪ੍ਰੋਸੀਕਿਊਸ਼ਨ ਦਾ ਰੋਲ ਕੋਰਟ ਵਿਚ ਚਲਾਨ ਪੇਸ਼ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ | ,  ਬਾਦਲ ਤੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਵੱਲੋਂ ਚੰਡੀਗੜ੍ਹ ਵਿਚ ਪੁੱਛ ਗਿੱਛ ਦੌਰਾਨ ਇਸਦੀ ਉਦੋਂ ਉਲੰਘਣਾ ਹੋਈ ਜਦੋਂ ਪ੍ਰੋਸੀਕਿਊਸ਼ਨ ਅਧਿਕਾਰੀ ਮੌਕੇ 'ਤੇ ਮੌਜੂਦ ਸਨ | ਭਾਵੇਂ ਐਸ ਆਈ ਟੀ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਹ ਜਾਣ ਬੁੱਝ ਕੇ ਆਪਣੀ ਜਾਂਚ ਦੌਰਾਨ ਬੇਅਦਬੀ ਕੇਸ ਨੂੰ ਵਿਚਾਰ ਰਹੀ ਹੈ | ਅਜਿਹਾ ਕਰਨਾ ਪਹਿਲਾਂ ਹੀ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਹੈ ਜਿਸਨੇ ਜਾਂਚ ਅਫਸਰ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੋਟਕਪੁਰਾ ਕੇਸ ਵਿਚ ਗਲਤ ਜਾਂਚ ਦਾ ਦੋਸ਼ੀ ਠਹਿਰਾਇਆ ਸੀ ਕਿਉਂਕਿ ਉਸਨੇ ਧਰਮ, ਸਿਆਸਤ ਤੇ ਪੁਲਿਸ ਪ੍ਰਸ਼ਾਸਨ ਨੂੰ ਰਲਗੱਡ ਕਰ ਕੇ ਖਤਰਨਾਕ ਮਿਸ਼ਰਣ ਬਣਾਇਆ ਸੀ | ਕੋਟਕਪੁਰਾ ਮਾਮਲਾ ਵਿਖਾਵਾਕਾਰੀਆਂ 'ਤੇ ਹਵਾ ਵਿਚ ਗੋਲੀ ਚਲਾਉਣ ਨਾਲ ਸਬੰਧਤ ਹੈ ਜਿਸ ਵਿਚ ਵਿਖਾਵਾਕਾਰੀਆਂ ਵਿਚੋਂ ਇਕ  ਜ਼ਖ਼ਮੀ ਹੋ ਗਿਆ ਸੀ |  ਐਸ ਡੀ ਐਮ ਨੇ ਪਹਿਲਾਂ ਜਲ ਤੋਪਾਂ ਦੀ ਵਰਤੋਂ ਤੇ ਲਾਠੀਚਾਰਜ ਕਰਵਾਉਣ ਮਗਰੋਂ ਹੀ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ | ਵਿਰਸਾ ਸਿੰਘ ਵਲਟੋਹਾ ਨੇ ਇਸ ਮੌਕੇ ਮੰਗ ਕੀਤੀ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਲ ਨਾਲ ਆਪ ਲੀਡਰਸ਼ਿਪ ਦਾ ਵੀ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ |


 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement