ਮੁੱਖ ਮੰਤਰੀ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ
Published : Jun 26, 2021, 7:32 am IST
Updated : Jun 26, 2021, 7:32 am IST
SHARE ARTICLE
image
image

ਮੁੱਖ ਮੰਤਰੀ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ

ਚੰਡੀਗੜ੍ਹ, 25 ਜੂਨ (ਜਸਪਾਲ): ਖੇਤੀ ਉਪਜ ਨੂੰ  ਆਸਾਨੀ ਨਾਲ ਮੰਡੀਆਂ ਵਿਚ ਲਿਜਾਣ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 8198 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਮੰਡੀ ਬੋਰਡ ਨੂੰ  31 ਮਾਰਚ 2022 ਤਕ ਪ੍ਰਾਜੈਕਟ ਨੂੰ  ਮੁਕੰਮਲ ਕਰਨ ਦੇ ਨਿਰਦੇਸ ਦਿਤੇ ਹਨ | ਮੁੱਖ ਮੰਤਰੀ ਨੇ ਲਿੰਕ ਰੋਡ ਮੁਰੰਮਤ ਪ੍ਰੋਗਰਾਮ 2021-22 (ਚੌਥਾ ਪੜਾਅ) ਦੇ ਹਿੱਸੇ ਵਜੋਂ ਇਸ ਰਾਸ਼ੀ ਨੂੰ  ਮਨਜ਼ੂਰੀ ਦਿਤੀ ਹੈ ਜਿਸ ਦਾ ਉਦੇਸ਼ ਸੂਬੇ ਦੇ ਪੇਂਡੂ ਬੁਨਿਆਦੀ ਢਾਂਚੇ ਨੂੰ  ਮਜ਼ਬੂਤੀ ਦੇਣਾ ਹੈ | ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਮਾਰਚ, 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੰਡੀ ਬੋਰਡ ਨੂੰ  ਸੂਬੇ ਭਰ ਦੇ 12,581 ਪਿੰਡਾਂ ਵਿਚ ਲਿੰਕ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਮਨਜ਼ੂਰੀ ਦਿਤੀ ਸੀ ਤਾਂ ਜੋ ਕਿਸਾਨਾਂ ਨੂੰ  1872 ਮੰਡੀਆਂ ਵਿਚ ਅਪਣੀ ਫ਼ਸਲ ਵੇਚਣ ਲਈ ਬਿਹਤਰ ਆਵਾਜਾਈ ਦੀ ਸਹੂਲਤ ਦਿਤੀ ਜਾ ਸਕੇ | ਸੂਬੇ ਦੀ ਨੀਤੀ ਅਨੁਸਾਰ ਹਰ 6 ਸਾਲ ਬਾਅਦ ਲਿੰਕ ਸੜਕਾਂ ਮੁਰੰਮਤ ਲਈ ਯੋਗ ਹੋ ਜਾਂਦੀਆਂ ਹਨ | ਅਪ੍ਰੈਲ, 2017 ਤੋਂ ਬਣੀਆਂ ਲਿੰਕ ਸੜਕਾਂ/ਪੁਲੀਆਂ ਅਤੇ ਪੁਲਾਂ ਦਾ ਵੇਰਵਾ ਦਿੰਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦਸਿਆ ਕਿ ਸੂਬੇ ਵਿਚ ਕੁਲ 64878 ਕਿਲੋਮੀਟਰ ਦੀ ਲੰਬਾਈ ਵਾਲੀਆਂ ਲਿੰਕ ਸੜਕਾਂ ਵਿਚੋਂ 34977 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ/ਅਪਗ੍ਰੇਡੇਸ਼ਨ ਦਾ ਕੰਮ 4112 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਵਾਂ ਅਧੀਨ ਸਫ਼ਲਤਾ ਪੂਰਵਕ ਮੁਕੰਮਲ ਕਰ ਲਿਆ ਗਿਆ ਹੈ | 

SHARE ARTICLE

ਏਜੰਸੀ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement