Barnala News: ਰਜਬਾਹਾ ਟੁੱਟਣ ਕਾਰਨ ਖੇਤਾਂ ਵਿਚ ਵੜਿਆ ਪਾਣੀ, ਕਿਸਾਨਾਂ ਦੀ 10 ਏਕੜ ਮੱਕੀ ਦੀ ਫਸਲ 'ਚ ਤਬਾਹ
Published : Jun 26, 2024, 12:26 pm IST
Updated : Jun 26, 2024, 12:26 pm IST
SHARE ARTICLE
Barnala Rajbaha breaking farmers News in punjabi
Barnala Rajbaha breaking farmers News in punjabi

Barnala News: ਨਹਿਰੀ ਵਿਭਾਗ ਦੀ ਅਣਗਹਿਲੀ ਦਾ ਖ਼ਮਿਆਜ਼ਾ ਕਿਸਾਨ ਭੁਗਤ ਰਹੇ

Barnala Rajbaha breaking farmers News in punjabi: ਬਰਨਾਲਾ ਦੇ ਪਿੰਡ ਚੀਮਾ ਵਿੱਚ ਰਜਵਾਹਾ ਟੁੱਟਣ ਅਤੇ ਕਈ ਥਾਵਾਂ ਤੋਂ ਓਵਰਫਲੋ ਹੋਣ ਕਾਰਨ ਰਜਵਾਹੇ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੜ ਗਿਆ। ਜਿਸ ਕਾਰਨ ਮੱਕੀ ਦੀ ਫਸਲ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਮਿੱਟੀ ਪਾ ਕੇ ਰਜਬਾਹੇ ਦਾ ਪਾਣੀ ਬੰਦ ਕਰ ਦਿੱਤਾ ਅਤੇ ਨਹਿਰੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

Barnala Rajbaha breaking farmers News in punjabi Barnala Rajbaha breaking farmers News in punjabi

 

ਇਹ ਵੀ ਪੜ੍ਹੋ: Arvind Kejriwal Arrest News: ਅਰਵਿੰਦ ਕੇਜਰੀਵਾਲ ਨੂੰ CBI ਨੇ ਕੀਤਾ ਗ੍ਰਿਫਤਾਰ, ਹੋਵੇਗੀ ਪੁੱਛਗਿੱਛ 

ਜਾਣਕਾਰੀ ਦਿੰਦਿਆਂ ਕਿਸਾਨ ਹਰਬੰਸ ਸਿੰਘ, ਲਖਵਿੰਦਰ ਸਿੰਘ, ਕੌਰਾ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਨਹਿਰੀ ਵਿਭਾਗ ਦੀ ਅਣਗਹਿਲੀ ਦਾ ਖ਼ਮਿਆਜ਼ਾ ਕਿਸਾਨ ਭੁਗਤ ਰਹੇ ਹਨ। ਨਹਿਰੀ ਵਿਭਾਗ ਨੇ ਬਿਨਾਂ ਸਫਾਈ ਕੀਤੇ ਹੀ ਰਾਜਵਾਹੇ ਵਿੱਚ ਪਾਣੀ ਛੱਡ ਦਿੱਤਾ ਹੈ। ਜਿਸ ਕਾਰਨ ਰਜਵਾਹਾ ਟੁੱਟ ਕੇ ਵਹਿ ਗਿਆ। ਕਈ ਥਾਵਾਂ ’ਤੇ ਰਜਵਾਹਾ ਦਾ ਪਾਣੀ ਕਿਸਾਨਾਂ ਦੀ ਮੱਕੀ ਦੀ ਫ਼ਸਲ ਵਿੱਚ ਦਾਖ਼ਲ ਹੋ ਗਿਆ ਹੈ।

Barnala Rajbaha breaking farmers News in punjabi Barnala Rajbaha breaking farmers News in punjabi

ਇਹ ਵੀ ਪੜ੍ਹੋ: Punjab Mid-Day Meal: ਪੰਜਾਬ ਦੇ ਸਕੂਲਾਂ ਵਿੱਚ 1 ਜੁਲਾਈ ਤੋਂ ਮਿਡ-ਡੇ-ਮੀਲ ਦਾ ਨਵਾਂ ਮੀਨੂ ਲਾਗੂ ਕੀਤਾ ਜਾਵੇਗਾ, ਮਿਲਣਗੇ ਮੌਸਮੀ ਫਲ 

ਉਨ੍ਹਾਂ ਦੱਸਿਆ ਕਿ ਕਰੀਬ 10 ਏਕੜ ਮੱਕੀ ਦੀ ਫ਼ਸਲ ਰਜਬਾਹੇ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ। ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਤੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਰਹੇ ਹਨ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

Barnala Rajbaha breaking farmers News in punjabi Barnala Rajbaha breaking farmers News in punjabi

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਕਿਸਾਨ ਹਾਈਵੇਅ ’ਤੇ ਮਿੱਟੀ ਪਾ ਕੇ ਫਸਲਾਂ ਨੂੰ ਬਚਾਉਣ ਲਈ ਆਪਣੇ ਪੱਧਰ ’ਤੇ ਪ੍ਰਬੰਧ ਕਰ ਰਹੇ ਹਨ। ਜਦੋਂਕਿ ਅੱਜ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਟੈਕਸ ਵਸੂਲਣ ਲਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਰਜਵਾਹਾ ਕਈ ਥਾਵਾਂ ’ਤੇ ਟੁੱਟ ਜਾਵੇਗਾ ਅਤੇ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਵੇਗਾ।

(For more news apart from Barnala Rajbaha breaking farmers News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement