
Hoshiarpur Accident : ਟਰੱਕ ਡਰਾਈਵਰ ਚੂਚਿਆਂ ਨੂੰ ਹਰਿਆਣਾ ਤੋਂ ਸ਼੍ਰੀਨਗਰ ਲੈ ਕੇ ਜਾ ਰਿਹਾ ਸੀ
Hoshiarpur Accident : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਖੇਤਰ ’ਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਅਲੀਪੁਰ ਨੇੜੇ ਮੁਰਗੀਆਂ ਦੇ ਚੂਚਿਆਂ ਨਾਲ ਭਰੇ ਟਰੱਕ ਨੇ ਇਕ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਟਰੱਕ ਵਿਚ ਭਰੇ ਹਜ਼ਾਰਾਂ ਚੂਚੇ ਸੜਕ 'ਤੇ ਬਿਖਰ ਗਏ। ਜਿਸ ਕਰਕੇ ਹਜ਼ਾਰਾਂ ਚੂਚਿਆਂ ਦੀ ਸੜਕ 'ਤੇ ਹੋਰ ਵਾਹਨਾਂ ਦੀ ਲਪੇਟ ’ਚ ਆਉਣ ਕਰਕੇ ਮੌਤ ਹੋ ਗਈ।
ਘਟਨਾ ਸਬੰਧੀ ਟਰੱਕ ਡਰਾਈਵਰ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਆਪਣੇ ਟਰੱਕ ’ਚ ਚੂਚੇ ਲੈ ਕੇ ਸ਼੍ਰੀਨਗਰ ਜਾ ਰਿਹਾ ਸੀ। ਇਸੇ ਦੌਰਾਨ ਗੁਲਜ਼ਾਰ ਢਾਬੇ ਨਜ਼ਦੀਕ ਪਿੱਛੇ ਤੋਂ ਆ ਰਹੀ ਇਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ। ਹਾਦਸੇ ਦੌਰਾਨ ਟਰੱਕ ਦੀ ਜਾਲੀਦਾਰ ਬਾਡੀ ਪੂਰੀ ਤਰ੍ਹਾਂ ਨਾਲ ਉਖੜ ਗਈ ਅਤੇ ਟਰੱਕ ਵਿਚ ਰੱਖੇ ਮੁਰਗੀਆਂ ਦੇ ਚੂਚਿਆਂ ਦੇ ਡੱਬੇ ਸੜਕ 'ਤੇ ਖਿੱਲਰ ਗਏ। ਇਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੂਚਿਆਂ ਨੇ ਸੜਕ 'ਤੇ ਹੀ ਦਮ ਤੋੜ ਗਏ।
(For more news apart from Thousands of chicks died in terrible collision between bus and truck in Hoshiarpur News in Punjabi, stay tuned to Rozana Spokesman)