ਕਿਸਾਨ ਅੰਦੋਲਨ 2 ਦੀ ਲੇਖਾ-ਜੋਖਾ ਕਮੇਟੀ ਚੰਡੀਗੜ੍ਹ 'ਚ 4 ਜੁਲਾਈ ਨੂੰ ਕਰੇਗੀ ਮੋਰਚੇ ਦਾ ਰਿਵਿਊ: ਸੁਖਜੀਤ ਸਿੰਘ ਹਰਦੋਝੰਡੇ
Published : Jun 26, 2025, 4:08 pm IST
Updated : Jun 26, 2025, 4:08 pm IST
SHARE ARTICLE
Kisan Andolan 2's Accounts Committee will review the movement on July 4 in Chandigarh: Sukhjit Singh Hardojhande
Kisan Andolan 2's Accounts Committee will review the movement on July 4 in Chandigarh: Sukhjit Singh Hardojhande

ਕਿਸਾਨ ਅੰਦੋਲਨ-2 ਵਿੱਚ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਵੇਰਵਾ ਰੱਖੇਗੀ ਲੇਖਾ-ਜੋਖਾ ਕਮੇਟੀ : ਸੁਖਜਿੰਦਰ ਸਿੰਘ ਖੋਸਾ

ਚੰਡੀਗੜ੍ਹ: ਐਮਐਸਪੀ ਖਰੀਦ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਸੰਪੂਰਨ ਕਰਜ਼ ਮਾਫੀ ਸਮੇਤ 12 ਮੰਗਾਂ ਤੇ ਤਿੰਨ ਬਾਰਡਰਾਂ ਤੇ 401 ਦਿਨਾਂ ਤੱਕ ਚੱਲੇ ਅੰਦੋਲਨ-2 ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਨੇ ਬਿਆਨ ਜਾਰੀ ਕੀਤਾ  ਦੱਸਿਆ ਕਿ ਸ਼ੁਕਰਵਾਰ, 4 ਜੁਲਾਈ 2025 ਨੂੰ ਸਵੇਰੇ 10 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ ਅਤੇ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਹੋਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ 13 ਫਰਵਰੀ 2024 ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ-2 ਦਾ 19 ਮਾਰਚ 2025 ਨੂੰ ਦੁਖਦਾਈ ਅੰਤ ਹੋਇਆ! ਸ਼ੰਬੂ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਤੇ 401 ਦਿਨਾਂ ਤੱਕ ਕਿਸਾਨ ਮਜ਼ਦੂਰ ਡਟੇ ਰਹੇ! ਗਰਮੀ, ਸਰਦੀ, ਮੀਂਹ,  ਹਨੇਰੀਆਂ ਆਪਣੇ ਪਿੰਡੇ ਤੇ ਹੰਡਾਈਆਂ, ਇਸ ਅੰਦੋਲਨ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਸਮੇਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਆਪਣਾ ਯੋਗਦਾਨ ਪਾਇਆ!

ਅੰਦੋਲਨ ਵਿੱਚ ਸ਼ੁਭਕਰਨ ਸਿੰਘ ਸਣੇ 46 ਕਿਸਾਨਾਂ ਨੇ ਆਪਣੀ ਜਾਨ ਗਵਾਈ, 5 ਕਿਸਾਨਾਂ ਦੀਆਂ ਅੱਖਾਂ ਗਈਆਂ, ਸੈਂਕੜੇ ਕਿਸਾਨ ਫੱਟੜ ਹੋਏ  ਕਿਸਾਨਾਂ ਦੇ ਟਰੈਕਟਰਾਂ, ਗੱਡੀਆਂ ਅਤੇ ਹੋਰ ਸਮਾਨ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ! ਇਸ ਅੰਦੋਲਨ ਵਿੱਚ ਕਾਰ ਸੇਵਾ ਵਾਲੇ, ਕਲਾਕਾਰ, ਅਦਾਕਾਰ, ਫਿਲਮ ਨਿਰਮਾਤਾ, ਗੀਤਕਾਰ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ, ਰਾਜਨੀਤਿਕ ਸ਼ਖਸ਼ੀਅਤਾਂ ਆਮ ਲੋਕਾਂ ਨੇ ਲੰਗਰਾਂ, ਦੁੱਧ ਅਤੇ ਆਰਥਿਕ ਰੂਪ ਦੇ ਵਿੱਚ ਮਦਦ ਕੀਤੀ ਸੀ! ਇਸ ਅੰਦੋਲਨ ਦੇ ਵਿੱਚ ਲੇਖਾ ਜੋਖਾ ਕਮੇਟੀ ਸਮੇਤ ਵੱਖ ਵੱਖ ਕਮੇਟੀਆਂ ਬਣੀਆਂ ਹੋਈਆਂ ਸੀ  ਪਰ 26 ਨਵੰਬਰ 2024 ਤੋਂ ਬਾਅਦ ਮੋਰਚੇ ਦੇ ਹਾਲਾਤ ਬਦਲ ਗਏ ਸਨ ਉਸ ਤੋਂ ਬਾਅਦ ਕੁਝ ਲੋਕਾਂ ਨੇ ਹੀ ਇਸ ਸਾਰੇ ਪ੍ਰਬੰਧ ਨੂੰ ਆਪਣੇ ਹੱਥਾਂ ਹੇਠ ਲੈ ਲਿਆ ਸੀ ਜਿਸ ਕਰਕੇ ਬਹੁਤ ਸਾਰੇ ਸਵਾਲ ਖੜੇ ਹੋਏ ਇਨਾ ਸਾਰੇ ਸਵਾਲਾਂ ਨੂੰ ਤੱਥਾਂ ਸਹਿਤ ਰੱਖਣ ਲਈ ਸ਼ੁਕਰਵਾਰ, 4 ਜੁਲਾਈ, 2025 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ 2 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

 24 ਜੂਨ ਨੂੰ ਮੋਗਾ ਵਿਖੇ ਅਹਿਮ ਮੀਟਿੰਗ ਹੋਈ   ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ, ਅਤੇ ਕਿਸਾਨੀ ਤੇ ਧਾਰਮਿਕ ਪੰਥਕ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਸਨ ਹਾਜ਼ਰ ਆਗੂ ਸਾਹਿਬਾਨ ਗੁਰਿੰਦਰ ਸਿੰਘ ਭੰਗੂ, ਲਖਵਿੰਦਰ ਸਿੰਘ ਸਿਰਸਾ ਹਰਿਆਣਾ, ਬਚਿੱਤਰ ਸਿੰਘ ਕੋਟਲਾ, ਗੁਰਸੇਵਕ ਸਿੰਘ ਫਿਰੋਜ਼ਪੁਰ, ਸਾਹਿਬ ਸਿੰਘ ਚਾਟੀਵਿੰਢ,ਅੰਗਰੇਜ ਸਿੰਘ ਹਰਿਆਣਾ ਸਤਨਾਮ ਸਿੰਘ ਤਰਨਤਾਰਨ, ਅੰਗਰੇਜ਼ ਸਿੰਘ ਬੂਟੇ ਵਾਲਾ, ਫਤਿਹ ਸਿੰਘ, ਢੋਲਾ ਸਿੰਘ,‌ਜਗਜੀਤ ਸਿੰਘ ਸੋਹੀ ਨਾਨੋਵਾਲ ਆਦਿ ਆਗੂ ਹਾਜ਼ਰ ਸਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement