Dabwali News: ਡੱਬਵਾਲੀ 'ਚ ਮਾਂ-ਧੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਤਲਾਕ ਲਈ ਸਹੁਰੇ ਪ੍ਰਵਾਰ 'ਤੇ ਦਬਾਅ ਪਾ ਰਿਹਾ ਸੀ ਜਵਾਈ
Published : Jun 26, 2025, 9:04 am IST
Updated : Jun 26, 2025, 9:41 am IST
SHARE ARTICLE
Mother and daughter commit suicide by hanging in Dabwali
Mother and daughter commit suicide by hanging in Dabwali

Dabwali News: ਧੀ ਦਾ ਅੱਠ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Mother and daughter commit suicide by hanging in Dabwali: ਡੱਬਵਾਲੀ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੰਦਰਾ ਨਗਰ ਸਥਿਤ ਆਪਣੇ ਘਰ ਵਿੱਚ ਬੀਤੇ ਦਿਨ ਮਾਂ ਤੇ ਧੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਅਤੇ ਉਸ ਦੀ ਧੀ ਅੰਮ੍ਰਿਤਪਾਲ ਕੌਰ (24) ਵਜੋਂ ਹੋਈ ਹੈ। ਦੋਨੋਂ ਮਾਂ-ਧੀ ਜਵਾਈ ਵੱਲੋਂ ਤਲਾਕ ਲਈ ਦਬਾਅ ਪਾਉਣ ਕਾਰਨ ਪ੍ਰੇਸ਼ਾਨ ਸਨ।

ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਰਾਜਵਿੰਦਰ ਕੌਰ ਦੀ ਪੱਖੇ ਨਾਲ ਲਟਕੀ ਤਸਵੀਰ ਆਪਣੇ ਪਤੀ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਭੇਜੀ। ਇਸ ਉਪਰੰਤ ਖੁਦ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਨੂੰ ਉਤਾਰ ਕੇ ਉਸੇ ਪੱਖੋ ਨਾਲ ਫ਼ਾਹਾ ਲੈ ਲਿਆ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਕੌਰ ਦਾ ਵਿਆਹ ਅੱਠ ਮਹੀਨੇ ਪਹਿਲਾਂ ਯਾਦਵਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨਾਲ ਹੋਇਆ ਸੀ। 

ਰਾਜਵਿੰਦਰ ਕੌਰ ਦੇ ਪਤੀ ਰਣਜੀਤ ਮੁਤਾਬਕ ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਉਸ ਦੀ ਪਤਨੀ ਦੀ ਲਾਸ਼ ਕਮਰੇ ਵਿੱਚ ਬੈੱਡ 'ਤੇ ਪਈ ਸੀ, ਜਦਕਿ ਉਸ ਦੀ ਪੁੱਤਰੀ ਪੱਖੇ ਨਾਲ ਲਟਕ ਰਹੀ ਸੀ। ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਜਵਾਈ ਪ੍ਰੇਮ ਸਬੰਧਾਂ ਕਰਕੇ ਤਲਾਕ ਲਈ ਦਬਾਅ ਬਣਾ ਰਿਹਾ ਸੀ  ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 

(For more news apart from 'Mother and daughter commit suicide by hanging in Dabwali ',  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement