Pathankot News: ਕਤੂਰੇ ਦੇ ਵੱਢਣ ਤੋਂ 6 ਮਹੀਨੇ ਬਾਅਦ ਮਾਂ-ਧੀ ਦੀ ਮੌਤ, ਰੇਬੀਜ਼ ਨਾਲ ਗਈ ਦੋਵਾਂ ਦੀ ਜਾਨ
Published : Jun 26, 2025, 10:18 am IST
Updated : Jun 26, 2025, 10:19 am IST
SHARE ARTICLE
Mother and daughter die duw to bitten by a puppy Pathankot news
Mother and daughter die duw to bitten by a puppy Pathankot news

Pathankot News: 6 ਮਹੀਨੇ ਤੱਕ ਨਹੀਂ ਕਰਵਾਇਆ ਟੀਕਾਕਰਨ

Mother and daughter die due to bitten by a puppy Pathankot news: ਪਠਾਨਕੋਟ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਸੁਜਾਨਪੁਰ ਦੇ ਪਿੰਡ ਮੈਰਾ ਵਿੱਚ ਕਤੂਰੇ ਦੇ ਵੱਢਣ ਨਾਲ ਮਾਂ ਧੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਤੂਰ ਦੇ ਵੱਢਣ ਤੋਂ ਛੇ ਮਹੀਨਿਆਂ ਬਾਅਦ ਦੀ ਹਸਪਤਾਲ ਵਿਚ ਮੌਤ ਹੋ ਗਈ।

ਮਾਂ-ਧੀ ਨੇ ਉਸ ਵੇਲੇ ਕਤੂਰੇ ਦੇ ਵੱਢਣ 'ਤੇ ਐਂਟੀ ਰੈਬੀਜ਼ ਦਾ ਟੀਕਾ ਨਹੀਂ ਲਗਵਾਇਆ ਸੀ। ਸੋਮਵਾਰ ਨੂੰ ਦੋਵਾਂ ਦੀ ਹਾਲਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਦੋਵਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ। ਸੋਮਵਾਰ ਰਾਤ ਨੂੰ ਅੰਮ੍ਰਿਤਸਰ ਲੈ ਕੇ ਜਾਂਦੇ ਹੋਏ ਰਸਤੇ ਵਿਚ ਧੀ ਸਲੋਨੀ (16) ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਮਾਂ ਪੂਜਾ (37) ਨੂੰ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ। 

ਪਿਤਾ ਬਲਵਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਸ ਦਾ ਛੋਟਾ ਪੁੱਤਰ ਸ਼ਿਵਜੋਤ ਪਿੰਡ ਤੋਂ ਇੱਕ ਛੋਟੇ ਕਤੂਰੇ ਨੂੰ ਚੁੱਕ ਕੇ ਘਰ ਲੈ ਆਇਆ ਸੀ। ਉਸ ਕੁੱਤੇ ਨੇ ਧੀ ਸਲੋਨੀ ਅਤੇ ਪਤਨੀ ਪੂਜਾ ਦੇਵੀ ਦੇ ਹੱਥ ਨੂੰ ਵੱਢ ਲਿਆ ਸੀ। ਉਸ ਸਮੇਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪਰ 15 ਦਿਨਾਂ ਬਾਅਦ ਕਤੂਰੇ ਦੀ ਮੌਤ ਹੋ ਗਈ।

ਉਸ ਦੀ ਪਤਨੀ ਅਤੇ ਧੀ ਨੇ ਐਂਟੀ-ਰੈਬੀਜ਼ ਟੀਕਾ ਨਹੀਂ ਲਗਾਇਆ ਸੀ। ਹੁਣ 5 ਮਹੀਨਿਆਂ ਬਾਅਦ, ਐਤਵਾਰ ਨੂੰ ਜਦੋਂ ਪਤਨੀ ਪੂਜਾ ਦੇਵੀ ਅਤੇ ਧੀ ਸਲੋਨੀ ਦੀ ਹਾਲਤ ਵਿਗੜ ਗਈ ਤਾਂ ਉਹ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਗਿਆ। ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਥੇ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਬਲਵਿੰਦਰ, ਬੇਟੀ ਸ਼ਿਲਪਾ, ਪੁੱਤਰ ਸ਼ਿਵਜੋਤ ਅਤੇ ਪਰਿਵਾਰਕ ਮੈਂਬਰ ਰਮਾ ਦੇਵੀ ਸਮੇਤ ਹੋਰ ਸੰਪਰਕ ਵਿਚ ਆਏ 28 ਲੋਕਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਏ ਗਏ। 

(For more news apart from 'Mother and daughter die due to bitten by a puppy Pathankot news ',  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement