ਵਿਆਹ ਦਾ ਝਾਂਸਾ ਦੇ ਕੇ ਚਾਰ ਮਹੀਨੇ ਕੀਤਾ ਬਲਾਤਕਾਰ
Published : Jul 26, 2018, 11:35 am IST
Updated : Jul 26, 2018, 11:35 am IST
SHARE ARTICLE
Rape
Rape

ਪਿੰਡ ਜਵਾਹਰਪੁਰ ਦੀ ਇੱਕ 18 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਚਾਰ ਮਹੀਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ....

ਡੇਰਾਬੱਸੀ, ਪਿੰਡ ਜਵਾਹਰਪੁਰ ਦੀ ਇੱਕ 18 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਚਾਰ ਮਹੀਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਅਕਰਮ ਖ਼ਾਨ 24 ਪੁੱਤਰ ਸਕਿੱਲ ਖ਼ਾਨ ਵਾਸੀ ਵਾਸੀ ਜਵਾਹਰ ਦੇ ਤੌਰ 'ਤੇ ਹੋਈ। ਜਿਸ ਨੂੰ ਕੱਲ੍ਹ ਅਦਾਲਤ ਪੇਸ਼ ਕੀਤਾ ਜਾਵੇਗਾ।

ਤਫ਼ਤੀਸੀ ਅਫ਼ਸਰ ਏਐੱਸਆਈ ਪ੍ਰਵੀਨ ਕੌਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾ ਜਵਾਹਰਪੁਰ ਦਾ ਦੋਸ਼ੀ ਅਕਰਮ ਖ਼ਾਨ ਪਿੰਡ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੂੜਾਵਾਲਾ ਕਿਰਾਏ ਦੇ ਮਕਾਨ ਵਿਚ ਲੈ ਗਿਆ।  ਉਹ ਸਵੇਰ ਵੇਲੇ ਕੰਮ ਤੇ ਜਾਣ ਲੱਗਿਆ ਬਾਹਰੋਂ ਮਕਾਨ ਨੂੰ ਜਿੰਦਰਾ ਮਾਰ ਆਉਂਦਾ ਸੀ। ਲੰਘੇ ਕੱਲ੍ਹ ਬਰਸਾਤ ਦੌਰਾਨ ਉਹ ਮਕਾਨ ਨੂੰ ਜਿੰਦਰਾ ਲਗਾਉਣਾ ਭੁੱਲ ਗਿਆ ਤਾਂ ਲੜਕੀ ਮਕਾਨ ਵਿਚੋਂ ਨਿਕਲ ਕੇ ਕੂੜਾਂਵਾਲਾ ਪਿੰਡ ਤੋਂ ਆਪਣੇ ਪਿੰਡ ਪੈਂਦਲ ਪਹੁੰਚ ਗਈ ਅਤੇ ਆਪਣੇ ਮਾਂ ਨੂੰ ਸਾਰੀ ਵਿਥਿਆ ਸੁਣਾਈ।

ਲੜਕੀ ਦੀ ਮਾਂ ਨੇ ਪੁਲਿਸ ਕੋਲ ਦੋਸ਼ੀ ਖ਼ਿਲਾਫ਼ ਜਬਰ ਜਨਾਹ ਅਤੇ ਅਗਵਾ ਕਰਨ ਦੀ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 366 ਅਤੇ 376 ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦਾ ਮੈਡੀਕਲ ਅਤੇ ਇਲਾਜ਼ ਲਈ ਡੇਰਾਬੱਸੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement