
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵਲੋਂ ਸ਼ਹਿਰ ਦੇ ਪ੍ਰਾਪਰਟੀ ਟੈਕਸ ਦੇ ਡਿਫ਼ਾਲਟਰਾਂ ਵਿਰੁਧ ਵਿਸ਼ੇਸ਼ ਮੁਹਿੰਮ ਛੇੜੀ ਹੋਈ...
ਚੰਡੀਗੜ੍ਹ,ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵਲੋਂ ਸ਼ਹਿਰ ਦੇ ਪ੍ਰਾਪਰਟੀ ਟੈਕਸ ਦੇ ਡਿਫ਼ਾਲਟਰਾਂ ਵਿਰੁਧ ਵਿਸ਼ੇਸ਼ ਮੁਹਿੰਮ ਛੇੜੀ ਹੋਈ ਹੈ। ਅੱਜ ਉਨ੍ਹਾਂ ਸ਼ਹਿਰ ਦੀਆਂ ਪ੍ਰਸਿਧ 28 ਸੰਸਥਾਵਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਲਈ ਕਰੋੜਾਂ ਰੁਪਏ ਦੇ ਨੋਟਿਸ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਸੰਸਥਾਵਾਂ ਨੇ ਸਮੇਂ ਸਿਰ ਟੈਕਸ ਜਮ੍ਹਾਂ ਨਾ ਕਰਵਾਇਆ ਤਾਂ ਇਮਾਰਤਾਂ ਸ਼ੀਲ ਕੀਤੀਆਂ ਜਾਣਗੀਆਂ।
ਇਨ੍ਹਾਂ ਸੰਸਥਾਵਾਂ ਨੂੰ ਭੇਜੇ ਨੋਟਿਸ
- ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪੰਜਾਬ ਸੈਕਟਰ-26 : 2665514
- ਐਸ.ਡੀ.ਈ. ਸਕੱਤਰੇਤ ਐਸ.ਵੀ.ਸੀ. ਸੈਕਟਰ-4 : 671405
- ਪ੍ਰੈੱਸ ਕਲੱਬ ਸੈਕਟਰ-27 ਬੀ, ਚੰਡੀਗੜ੍ਹ : 159969
- ਸੀ.ਈ.ਐਸ.ਸੀ. ਸੈਕਟਰ-26 : 352317
- ਹਰਿਆਣਾ ਪੀ.ਡਬਲਿਊ.ਡੀ. ਸੈਕਟਰ-33 : 3147696
- ਐਨ.ਆਈ.ਟੀ.ਟੀ.ਆਰ. ਸੈਕਟਰ-26 : 2373091
- ਕੇਂਦਰੀ ਵਿਦਿਆਲਾ ਸੈਕਟਰ-31 : 881370
- ਗੋਲਫ਼ ਰੇਂਜ ਸੈਕਟਰ-6 : 5350277
- ਈ.ਐਸ.ਆਈ.ਸੀ. ਸੈਕਟਰ-30 : 334893
- ਰੇਨ ਵਾਟਰ ਹਾਰਵੈਸਟਿੰਗ ਵਿਭਾਗ ਸੈਕਟਰ-27 : 1085490
- ਸੈਂਟਰਲ ਫ਼ੋਰੈਂਸਿਕ ਸੈਕਟਰ-27 : 1011691
- ਡਾਇਰੈਕਟਰ ਐਜੂਕੇਸ਼ਨ ਸੈਕਟਰ-32 : 1587627
- ਐਸ.ਸੀ.ਓ.2443 ਸੈਕਟਰ-22ਸੀ : 612565
- ਖੇਤਰੀ ਇੰਸਟੀਚਿਊਟ ਸੈਕਟਰ-32 : 369339
- ਲਲਿਤ ਹੋਟਲ : 7432029
- ਰਿਸਰਚ ਤੇ ਡਿਵੈਲਪਮੈਂਟ ਸੈਂਟਰ : 2505471
- ਪੰਜਾਬ ਵਾਟਰ ਤੇ ਸੀਵਰੇਜ ਬੋਰਡ ਸੈਕਟਰ-27 : 699828
- ਪੰਚਾਇਤ ਭਵਨ ਸੈਕਟਰ-28 : 880918
- ਆਰ.ਟੀ. ਗਲੋਬਲ ਅਤੇ ਇਫੋਮੋਲਿਊਸਨ : 873398
- ਮਾਈਕਰੋਟੈਕ ਇੰਟਰਨੈਸ਼ਨਲ : 3891950
- ਭਾਰਤੀ ਏਅਰਟੈਲ, ਸਟਾਰਟ ਅੱਪ ਸਮੇਤ ਕੁਲ 28 ਸੰਸਥਾਵਾਂ ਸ਼ਾਮਲ ਹਨ।