ਬੀਬੀ ਦੇ ਜਨਮ ਦਿਨ ਦੇ ਚਾਅ 'ਚ ਬਠਿੰਡਾ ਦੇ ਅਕਾਲੀ ਕੋਰੋਨਾ ਦੇ ਨਿਯਮਾਂ ਨੂੰ ਭੁੱਲੇ
Published : Jul 26, 2020, 10:46 am IST
Updated : Jul 26, 2020, 10:46 am IST
SHARE ARTICLE
Harsimrat Badal
Harsimrat Badal

ਨਾ ਰੱਖੀ ਸਮਾਜਕ ਦੂਰੀ, ਨਾ ਹੀ ਪਾਇਆ ਮਾਸਕ

ਬਠਿੰਡਾ, 25 ਜੁਲਾਈ (ਸੁਖਜਿੰਦਰ ਮਾਨ) : ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਹਰ ਦਿਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ, ਉਥੇ ਇਸ ਬੀਮਾਰੀ ਤੋਂ ਬਚਣ ਲਈ ਲਾਗੂ ਕੀਤੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਬਠਿੰਡਾ ਦੇ ਅਕਾਲੀ ਟਿੱਚ ਜਾਣ ਰਹੇ ਹਨ। ਇਸ ਦੀ ਉਦਾਹਰਣ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ਦੇ ਅਕਾਲੀਆਂ ਵਲੋਂ ਕੇਕ ਕੱਟਣ ਦੀ ਰਸਮ ਮੌਕੇ ਸਾਹਮਣੇ ਆਈ। ਫ਼ੋਟੋ ਖਿਚਵਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਸਿਰ ਕੱਢ ਰਹੇ ਇਨ੍ਹਾਂ ਅਕਾਲੀਆਂ ਨੂੰ ਇਸ ਮਹਾਂਮਾਰੀ ਦਾ ਰੱਤੀ ਭਰ ਵੀ ਭੈਅ ਨਹੀਂ ਆਇਆ।

ਵੱਡੀ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਇਸ ਮੌਕੇ ਇਕ-ਦੋ ਆਗੂਆਂ ਨੂੰ ਛੱਡ ਕਿਸੇ ਨੇ ਵੀ ਮੂੰਹ 'ਤੇ ਮਾਸਕ ਨਹੀਂ ਪਾਇਆ ਸੀ। ਇਸ ਤੋਂ ਇਲਾਵਾ ਕੇਕ ਕੱਟਣ ਦੀ ਰਸਮ ਮੌਕੇ ਉਨ੍ਹਾਂ ਅਕਾਲੀ ਆਗੂਆਂ ਤੋਂ ਖ਼ੁਸ਼ੀ ਵੀ ਸੰਭਾਲੀ ਨਹੀਂ ਜਾ ਰਹੀ ਸੀ, ਜਿਹੜੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਤਕੜੀ ਤੋਂ ਉਤਰ ਕੇ ਕਾਂਗਰਸ ਦੇ ਪਾਲੇ ਵਿਚ ਗੇੜਾ ਕੱਢ ਕੇ ਵਾਪਸ ਮੁੜੇ ਸਨ। ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕੇਕ ਕੱਟਣ ਸਮੇਂ ਮੂੰਹ 'ਤੇ ਮਾਸਕ ਲਏ ਹੋਏ ਸਨ ਪ੍ਰੰਤੂ ਫ਼ੋਟੋਆਂ ਖਿਚਵਾਉਣ ਸਮੇਂ ਮੂੰਹ ਤੋਂ ਉਤਾਰ ਲਏ ਸਨ ਤਾਕਿ ਸਾਰਿਆਂ ਦੇ ਚਿਹਰੇ ਨਜ਼ਰ ਆ ਸਕਣ। ਇਸ ਤੋਂ ਇਲਾਵਾ ਕਮਰੇ ਦੇ ਹੈਂਡਲ ਸੈਨੇਟਾਈਜ਼ਰ ਵੀ ਕੀਤੇ ਗਏ ਸਨ।

File Photo File Photo

ਅਕਾਲੀਆਂ ਵਿਰੁਧ ਦਰਜ ਹੋਵੇ ਪਰਚਾ : ਅਗਰਵਾਲ
ਬਠਿੰਡਾ : ਉਧਰ ਇਸ 'ਤੇ ਟਿਪਣੀ ਕਰਦਿਆਂ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਅੰਮ੍ਰਿਤ ਲਾਲ ਅਗਰਵਾਲ ਨੇ ਸਿਟੀ ਪੁਲਿਸ ਨੂੰ ਤੁਰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੀਡਰ ਦੇ ਜਨਮ ਦਿਨ ਦੀ ਖ਼ੁਸ਼ੀ ਮਨਾਉਣ 'ਤੇ ਕੋਈ ਪਾਬੰਦੀ ਨਹੀਂ, ਪ੍ਰੰਤੂ ਅਕਾਲੀਆਂ ਨੂੰ ਇਸ ਮੌਕੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਕੇ ਅਤੇ ਮੂੰਹ 'ਤੇ ਮਾਸਕ ਲੈ ਕੇ ਦੂਜਿਆਂ ਲਈ ਉਦਾਹਰਨ ਪੇਸ਼ ਕਰਨੀ ਚਾਹੀਦੀ ਸੀ ਪ੍ਰੰਤੂ ਉਹ ਖ਼ੁਦ ਹੀ ਨਿਯਮ ਤੋੜਦੇ ਨਜ਼ਰ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement