
ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਐਤਵਾਰ ਨੂੰ ਹੋਈ ਮੋਹਲੇਧਾਰ ਬਾਰਸ਼
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਦਿਨਾਂ ਤੋਂ ਗਰਮੀ 'ਚ ਝੁਲਸ ਰਹੇ ਪੰਜਾਬੀਆਂ ਨੇ ਰਾਹਤ ਦੀ ਸਾਹ ਲਈ ਜਦੋਂ ਕੱਲ੍ਹ ਬਾਅਦ ਦੁਪਹਿਰ ਇਕਦਮ ਅਸਮਾਨ ਵਿਚ ਬੱਦਲ ਛਾ ਗਏ ਤੇ ਛਮਛਮ ਬਾਰਸ਼ ਹੋਣ ਲੱਗੀ |
Rain
ਬੀਤੇ ਦਿਨਾਂ ਵਿਚ ਜਿਥੇ ਪਾਰਾ 42 ਡਿਗਰੀ ਤੋਂ ਉਪਰ ਸੀ ਉਥੇ ਹੀ ਕੁੱਝ ਕੁ ਸਮੇਂ ਦੇ ਮੀਂਹ ਨੇ ਪਾਰਾ ਥੋੜਾ ਹੇਠਾਂ ਆਉਣ ਨਾਲ ਲੋਕਾਂ ਦੀ ਜਾਨ 'ਚ ਜਾਨ ਆ ਗਈ | ਸੂਬੇ ਦੇ ਵੱਖ-ਵੱਖ ਖੇਤਰਾਂ 'ਚੋਂ ਮਿਲੀਆਂ ਖ਼ਬਰਾਂ ਅਨੁਸਾਰ ਕਈ ਥਾਵਾਂ 'ਤੇ ਹਲਕੀ ਤੇ ਕਈ ਥਾਵਾਂ 'ਤੇ ਦਰਮਿਆਨੀ ਬਾਰਸ਼ ਹੋਈ |
Rain
ਉਧਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਐਤਵਾਰ ਨੂੰ ਮੋਹਲੇਧਾਰ ਬਾਰਸ਼ ਹੋਈ | ਐਤਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਆਮ ਦਿਨਾਂ ਨਾਲੋਂ ਵੱਧ ਰਹੀ | ਇਸ ਦਰਮਿਆਨ ਸੰਗਤਾਂ ਨੇ ਲੰਮੀਆਂ ਕਤਾਰਾਂ 'ਚ ਲੱਗ ਕੇ ਪਰਵਾਰਾਂ ਸਮੇਤ ਗੁਰੂ ਘਰ ਦੇ ਦਰਸ਼ਨ ਕੀਤੇ |
Rain