
ਕਾਂਗਰਸ 70 ਸਾਲ ਸੱਤਾ ਵਿਚ ਰਹੀ ਪਰ ਅਸੀਂ ਕਦੇ ਵੀ ਨਹੀਂ ਕਿਹਾ ਕਿ ਸਾਨੂੰ ਭਾਜਪਾ ਮੁਕਤ ਦੇਸ਼ ਚਾਹੀਦਾ ਹੈ
ਚੰਡੀਗੜ੍ਹ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅੱਜ ਫਿਰ ਈਡੀ ਅੱਗੇ ਪੇਸ਼ੀ ਹੋਈ ਤੇ ਇਸ ਪੇਸ਼ੀ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਅੱਜ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਪ੍ਰਦਾਨ ਰਾਜਾ ਵੜਿੰਗ ਸਮੇਤ ਹੋਰ ਸਾਰੇ ਸੀਨੀਅਰ ਆਗੂ ਮੌਜੂਦ ਸਨ ਤੇ ਸਭ ਨੇ ਭਾਜਪਾ ਖਿਲਾਫ਼ ਕੁੱਝ ਨਾ ਕੁੱਝ ਲਿਖ ਕੇ ਤਖ਼ਤੀਆਂ ਫੜੀਆਂ ਹੋਈਆਂ ਸਨ।
Raja Warring
ਇਸ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਇਹ ਪ੍ਰਦਰਸ਼ਨ ਭਾਜਪਾ ਦੀ ਤਾਨਾਸ਼ਾਹੀ ਖਿਲਾਫ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਚਾਹੇ ਭਾਜਪਾ ਪਾਰਟੀ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ ਇਹ ਪਾਰਟੀਆਂ ਹਮੇਸ਼ਾ ਹੀ ਚਾਹੁੰਦੀਆਂ ਹਨ ਕਿ ਕਾਂਗਰਸ ਦਬੀ ਰਹੇ ਕਿਉਂਕਿ ਜੇ ਕਾਂਗਰਸ ਇਕ ਵਾਰ ਫਿਰ ਉੱਠ ਖੜ੍ਹੀ ਹੋ ਗਈ ਤਾਂ ਦੇਸ਼ ਵਿਚ ਇਕ ਵਾਰ ਫਿਰ ਉਹੀ ਇਨਕਲਾਬੀ ਅਵਾਜ਼ ਬੁਲੰਦ ਹੋ ਜਾਵੇਗੀ।
Punjab Congress Protest
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ 70 ਸਾਲ ਸੱਤਾ ਵਿਚ ਰਹੀ ਪਰ ਅਸੀਂ ਕਦੇ ਵੀ ਨਹੀਂ ਕਿਹਾ ਕਿ ਸਾਨੂੰ ਭਾਜਪਾ ਮੁਕਤ ਦੇਸ਼ ਚਾਹੀਦਾ ਹੈ। ਭਾਜਪਾ ਨੂੰ ਇਹ ਹੈ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਕਿਸੇ ਵੀ ਤਰ੍ਹਾਂ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ ਤਾਂ ਜੋ ਕਾਂਗਰਸ ਖ਼ਤਮ ਹੋ ਜਾਵੇ। ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਈਡੀ ਅੱਗੇ ਪੇਸੀ ਨੂੰ ਲੈ ਕੇ ਕਿਹਾ ਕਿ ਈਡੀ ਨੇ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਤੇ 12-12 ਘੰਟੇ ਬਿਠਾ ਕੇ ਰੱਖਿਆ ਤੇ ਭਾਜਪਾ ਇਹ ਸਭ ਕਾਂਗਰਸ ਦਾ ਮਨੋਬਲ ਤੋੜਨ ਲਈ ਕਰ ਰਹੀ ਹੈ।
ਉਹਨਾਂ ਕਿਹਾ ਕਿ ਜਿਵੇਂ ਭਾਜਪਾ ਕਰ ਰਹੀ ਹੈ ਉਸ ਤਰ੍ਹਾਂ ਕਦੇ ਕਿਸੇ ਨੇ ਨਹੀਂ ਕੀਤਾ ਅਸੀਂ ਵੀ ਵਿਰੋਧੀਆਂ ਦੀ ਗੱਲ ਸੁਣਦੇ ਰਹੇ ਹਾਂ ਜੇ ਉਹ ਸਹੀ ਪੱਖ ਰੱਖਦੇ ਹਨ ਤਾਂ ਅਸੀਂ ਉਹਨਾਂ ਦੀ ਗੱਲ ਹਮੇਸ਼ਾ ਸੁਣੀ ਹੈ ਪਰ ਜੋਸ ਤਰ੍ਹਾਂ ਭਾਜਪਾ ਨੇ ਇਹ ਠਾਣ ਲਈ ਹੈ ਕਿ ਕਾਂਗਰਸ ਨੂੰ ਖ਼ਤਮ ਕਰਨਾ ਹੈ ਤਾਂ ਅਸੀਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦੇਵਾਂਗੇ ਸਾਡਾ ਮਨੋਬਲ ਕਦੇ ਨਹੀਂ ਟੁੱਟੇਗਾ।