ਭਿ੍ਰਸ਼ਟਾਚਾਰ ਅਤੇ ਫ਼ਜ਼ੂਲ ਖ਼ਰਚੀ ਖ਼ਤਮ ਹੋਣ ’ਤੇ ਨਹੀਂ ਪਵੇਗੀ ਜੀਅਐਸਟੀ ਵਧਾਉਣ ਦੀ ਜ਼ਰੂਰਤ : ਕੇਜਰੀਵਾਲ
Published : Jul 26, 2022, 12:49 am IST
Updated : Jul 26, 2022, 12:49 am IST
SHARE ARTICLE
image
image

ਭਿ੍ਰਸ਼ਟਾਚਾਰ ਅਤੇ ਫ਼ਜ਼ੂਲ ਖ਼ਰਚੀ ਖ਼ਤਮ ਹੋਣ ’ਤੇ ਨਹੀਂ ਪਵੇਗੀ ਜੀਅਐਸਟੀ ਵਧਾਉਣ ਦੀ ਜ਼ਰੂਰਤ : ਕੇਜਰੀਵਾਲ

ਸੋਲਨ, 25 ਜੁਲਾਈ : ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਹੁਣ ਤੋਂ ਸਰਗਰਮ ਹੋ ਗਈ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਸੋਲਨ ’ਚ ਪਾਰਟੀ ਵਰਕਰਾਂ ਨੂੰ ਵਰਚੁਅਲ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ’ਚ 3 ਮਹੀਨੇ ਵੀ ਨਹੀਂ ਹੋਏ ਅਤੇ ਮਾਨ ਸਾਹਿਬ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਦਾ ਐਲਾਨ ਕਰ ਦਿਤਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਬਣਾ ਰਹੀ ਹੈ ਅਤੇ 15 ਅਗੱਸਤ ਤਕ 75 ਮੁਹੱਲਾ ਕਲੀਨਿਕ ਬਣ ਜਾਣਗੇ। ਉਨ੍ਹਾਂ ਕਿਹਾ,‘‘ਮੈਂ ਅੱਜ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿ੍ਰਪਾ ਤੁਸੀਂ ਜੀ.ਐਸ.ਟੀ. ’ਚ ਜੋ ਵਾਧਾ ਕੀਤਾ ਹੈ, ਉਸ ਨੂੰ ਵਾਪਸ ਲੈ ਲਵੋ। ਜੇਕਰ ਤੁਸੀਂ ਦਿੱਲੀ ਦੀ ਤਰ੍ਹਾਂ ਭਿ੍ਰਸ਼ਟਾਚਾਰ ਅਤੇ ਫਿਜ਼ੂਲ ਖ਼ਰਚੀ ਖ਼ਤਮ ਕਰ ਦਿਉਗੇ ਤਾਂ ਦੇਸ਼ ’ਚ ਜੀ.ਐਸ.ਟੀ. ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ।
ਦਰਅਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਸੰਗਠਨ ਨੂੰ ਮਜਬੂਤ ਕਰਨ ਲਈ ਸੋਮਵਾਰ ਨੂੰ ਸੋਲਨ ’ਚ ਪ੍ਰਦੇਸ਼ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿਚ ਪਾਰਟੀ ਦੇ ਪੰਚਾਇਤ ਮੁਖੀ, ਉੱਪ ਮੁਖੀ ਅਤੇ ਸਕੱਤਰਾਂ ਨੂੰ ਸਹੁੰ ਚੁਕਾਈ ਗਈ। ਸੋਲਨ ਦੇ ਠੋਡੋ ਗਰਾਊਂਡ ’ਚ ਆਯੋਜਤ ਪ੍ਰੋਗਰਾਮ ਵਿਚ ਖਰਾਬ ਮੌਸਮ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚ ਸਕੇ। ਹਾਲਾਂਕਿ ਦੋਹਾਂ ਨੇ ਵੀਡੀਉ ਸੰਦੇਸ਼ ਜਾਰੀ ਕਰ ਕੇ ਵਰਕਰਾਂ ਤਕ ਅਪਣੀ ਗੱਲ ਪਹੁੰਚਾਈ। ਆਮ ਆਦਮੀ ਪਾਰਟੀ ਹਿਮਾਚਲ ਦੇ 68 ਵਿਧਾਨ ਸਭਾ ਖੇਤਰਾਂ ’ਚ ਅਪਣੇ ਉਮੀਦਵਾਰ ਉਤਾਰੇਗੀ। (ਏਜੰਸੀ)
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement