
ਹਸਪਤਾਲ ਲਿਜਾਣ 'ਚ ਦੇਰੀ ਹੋਣ ਕਰਕੇ ਲੜਕੀ ਨੇ ਰਸਤੇ 'ਚ ਹੀ ਤੋੜਿਆ ਦਮ
ਖੰਨਾ: ਖੰਨਾ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਲੜਕੀ ਨੂੰ ਸੱਪ ਨੇ ਡੰਗ ਲਿਆ। ਸੱਪ ਦਾ ਜਹਿਰ ਪੂਰੇ ਸਰੀਰ ਵਿਚ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਮਿੰਦਰ ਕੌਰ ਵਾਸੀ ਪਿੰਡ ਬਾਬਰਪੁਰ (ਮਲੌਦ) ਵਜੋਂ ਹੋਈ। ਲੜਕੀ ਨੂੰ ਹਸਪਤਾਲ ਲਿਜਾਣ ਵਿਚ ਦੇਰੀ ਹੋ ਗਈ ਜਿਸ ਨਾਲ ਜਹਿਰ ਉਸ ਦੇ ਸਰੀਰ ਵਿਚ ਫੈਲ ਗਿਆ । ਜਿਸ ਕਰਕੇ ਉਸ ਦੀ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਾਂ ਦੀਆਂ ਯਾਦਾਂ 'ਚ ਜਿੰਦਾ ਕਾਰਗਿਲ ਦਾ ਸ਼ਹੀਦ ਰਾਜੇਸ਼ ਕੁਮਾਰ, ਮਾਂ ਰੋਜ਼ਾਨਾ ਕਰਦੀ ਪੁੱਤ ਦੇ ਕਮਰੇ ਦੀ ਸਫ਼ਾਈ
ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਪਾਥੀਆਂ ਦਾ ਗੁਹਾਰਾ ਢੱਕਣ ਲੱਗੀ। ਗੁਹਾਰਾ ਦੇ ਵਿਚਕਾਰ ਇਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਦੇ ਪੈਰ ਉਪਰ ਡੰਗ ਮਾਰਿਆ। ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਤਾਂ ਰੌਲਾ ਪਾ ਦਿਤਾ। ਜਿਸ ਮਗਰੋਂ ਲੋਕ ਇਕੱਠੇ ਹੋਏ। ਪਹਿਲਾਂ ਉਸ ਨੂੰ ਪਿੰਡ ਦੇ ਕਿਸੇ ਬਾਬੇੇ ਕੋਲ ਲੈ ਗਏ ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਚੰਗੇ ਭਵਿੱਖ ਲਈ ਦੁਬਈ ਗਿਆ ਨੌਜਵਾਨ ਹੋਇਆ ਲਾਪਤਾ